ਬਾਰਵਾਲਾ ’ਚ ਨਾ ਬਿਜਲੀ ਨਾ ਪਾਣੀ
05:35 AM May 22, 2025 IST
ਪੰਚਕੂਲਾ (ਪੀਪੀ ਵਰਮਾ): ਬਰਵਾਲਾ ਕਸਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਕੱਟ ਲੱਗ ਰਹੇ ਹਨ। ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀ ਵੀ ਇਸ ਸਮੱਸਿਆ ਦੇ ਹੱਲ ਵੱਲ ਧਿਆਨ ਨਹੀਂ ਦੇ ਰਹੇ। ਬਰਵਾਲਾ ਕਸਬੇ ਵਿੱਚ ਅੱਜ ਦੁਪਹਿਰ 12 ਤੋਂ ਸ਼ਾਮ 5.30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ। ਉਸ ਤੋਂ ਬਾਅਦ ਵੀ ਵਾਰ ਵਾਰ ਕੱਟ ਲੱਗਦੇ ਬਹੇ ਜਿਸ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਕਿਹਾ ਕਿ ਕਈ ਅਜਿਹੀਆਂ ਦੁਕਾਨਾਂ ਹਨ ਜੋ ਬਿਜਲੀ ਸਪਲਾਈ ਤੋਂ ਬਿਨਾਂ ਕਾਰੋਬਾਰ ਨਹੀਂ ਕਰ ਸਕਦੀਆਂ। ਦੂਜੇ ਪਾਸੇ, ਸਬ-ਡਿਵੀਜ਼ਨ ਅਧਿਕਾਰੀ ਜਤਿੰਦਰ ਨੇ ਕਿਹਾ ਹੈ ਕਿ ਜੇ ਕੋਈ ਅਧਿਕਾਰੀ ਆਪਣੇ ਕੰਮ ਪ੍ਰਤੀ ਲਾਪਰਵਾਹੀ ਦਿਖਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸਪਲਾਈ ਬਿਹਤਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ।
Advertisement
Advertisement