ਬਾਬਾ ਮਸਤ ਦਾ ਸਾਲਾਨਾ ਜੋੜ ਮੇਲ ਅੱਜ ਤੋਂ
ਜਗਮੋਹਨ ਸਿੰਘ
ਘਨੌਲੀ, 24 ਦਸੰਬਰ
ਇਥੋਂ ਨੇੜਲੇ ਪਿੰਡ ਲੋਹਗੜ੍ਹ ਫਿਡੇ ਵਿਖੇ ਸਥਿਤ ਡੇਰਾ ਬਾਬਾ ਰੋਡਾ, ਬਾਬਾ ਮਸਤ ਵਿਖੇ ਕਰਵਾਇਆ ਜਾਣ ਵਾਲਾ ਬਾਬਾ ਮਸਤ ਦਾ ਸਾਲਾਨਾ ਬਰਸੀ ਸਮਾਗਮ 25 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ।
ਡੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਜਿਹੜਾ ਕਿ ਡੇਰੇ ਤੋਂ ਸ਼ੁਰੂ ਹੋ ਕੇ ਪਿੰਡ ਰਾਵਲਮਾਜਰਾ, ਚੰਦਪੁਰ ਤੇ ਡਕਾਲਾ ਨੂੰ ਹੁੰਦਾ ਹੋਇਆ ਵਾਪਸ ਡੇਰਾ ਬਾਬਾ ਰੋਡਾ ਜੀ ਬਾਬਾ ਮਸਤ ਜੀ ਲੋਹਗੜ੍ਹ ਫਿਡੇ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਸਵੇਰੇ 10 ਵਜੇ ਅਖੰਡ ਪਾਠ ਆਰੰਭ ਕਰਾਏ ਜਾਣਗੇ, ਜਿਨ੍ਹਾ ਦਾ 28 ਦਸੰਬਰ ਨੂੰ ਸਵੇਰੇ 10 ਵਜੇ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦਸਿਆ ਕਿ 26 ਅਤੇ 27 ਦਸੰਬਰ ਨੂੰ ਸ਼ਾਮ 7 ਵਜੇ ਤੋਂ 9 ਵਜੇ ਤੱਕ ਕੀਰਤਨੀ ਜਥੇ ਸੰਗਤ ਨੂੰ ਗੁਰੂ ਜਸ ਸੁਣਾਉਣਗੇ। ਉਨ੍ਹਾਂ ਦੱਸਿਆ ਕਿ 27 ਅਤੇ 28 ਦਸੰਬਰ ਨੂੰ ਰੇਲਵੇ ਸਟੇਸ਼ਨ ਰੂਪਨਗਰ ਅਤੇ ਪਾਣੀ ਵਾਲੀ ਟੈਂਕੀ ਘਨੌਲੀ ਨੇੜਿਉ ਰਣਜੀਤ ਬੱਸ ਸਰਵਿਸ ਰੂਪਨਗਰ ਵੱਲੋ ਡੇਰੇ ਤੱਕ ਮੁਫ਼ਤ ਬੱਸਾਂ ਚਲਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ, ਰਘਬੀਰ ਸਿੰਘ, ਕੁਲਵਿੰਦਰ ਸਿੰਘ, ਜਸਦੀਪ ਸਿੰਘ, ਸਰਬਜੀਤ ਸਿੰਘ, ਲਾਜਪਤ ਰਾਏ, ਅਵਤਾਰ ਸਿੰਘ, ਹਰਦੀਪ ਸਿੰਘ ਅਤੇ ਬੱਗੀ ਸਰਪੰਚ ਹਾਜ਼ਰ ਸਨ।