ਬਾਬਾ ਬਾਲਕ ਨਾਥ ਤੋਂ ਵਾਪਸੀ ’ਤੇ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ
05:07 AM Jun 10, 2025 IST
ਪੱਤਰ ਪ੍ਰੇਰਕ
Advertisement
ਫਗਵਾੜਾ, 9 ਜੂਨ
ਇੱਥੋਂ ਦੇ ਗਊਸ਼ਾਲਾ ਰੋਡ ’ਤੇ ਸਥਿਤ ਇੱਕ ਕੰਨਫੈਕਸ਼ਰੀ ਦੁਕਾਨ ਦੇ ਮਾਲਕ ਦੀ ਬਾਬਾ ਬਾਲਕ ਨਾਥ ਅਸਥਾਨ ਤੋਂ ਵਾਪਸੀ ਆਉਂਦਿਆਂ ਵਾਪਰੇ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਦੀ ਪਛਾਣ ਗੌਰਵ ਜੋਸ਼ੀ (40) ਪੁੱਤਰ ਨਰੇਸ਼ ਜੋਸ਼ੀ ਵਾਸੀ ਜੋਸ਼ੀਆਂ ਮੁਹੱਲਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਇਥੇ ਕਟਿਹਰਾ ਚੌਕ ’ਚੋਂ ਕੁੱਝ ਬੱਸਾਂ ਸੰਗਤ ਲੈ ਕੇ ਬਾਬਾ ਜੀ ਦੇ ਦਰਬਾਰ ਰਵਾਨਾ ਹੋਈਆਂ ਸਨ। ਨੌਜਵਾਨ ਆਪਣੇ ਮੋਟਰਸਾਈਕਲ ’ਤੇ ਗਿਆ ਤੇ ਉੱਥੇ ਜਗਰਾਤੇ ’ਚ ਹਿੱਸਾ ਲੈਣ ਉਪਰੰਤ ਤੜਕੇ ਚਾਰ ਵਜੇ ਵਾਪਸ ਚੱਲ ਪਿਆ ਜਿਸ ਕਾਰਨ ਉਹ ਰਸਤੇ ’ਚ ਇੱਕ ਦਰੱਖਤ ਨਾਲ ਟੱਕਰਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਗੌਰਵ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੇ ਦੋ ਬੱਚੇ ਹਨ।
Advertisement
Advertisement