ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਫਰੀਦ ਸੰਸਥਾਵਾਂ ਦੇ ਵਿਵਾਦ ਤੋਂ ਜ਼ਿਲ੍ਹਾ ਪ੍ਰਸ਼ਾਸਨ ਚਿੰਤਤ

10:26 AM Sep 16, 2024 IST
ਆਗਮਨ ਪੁਰਬ ਸਬੰਧੀ ਸ਼ਹਿਰ ਵਿੱਚ ਲੱਗੇ ਬਾਬਾ ਫਰੀਦ ਸੁਸਾਇਟੀ ਦੇ ਦੋ ਧੜਿਆਂ ਦੇ ਵਧਾਈ ਬੋਰਡ।

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 15 ਸਤੰਬਰ
ਇੱਥੇ ਪੰਜ-ਰੋਜ਼ਾ ਮਨਾਏ ਜਾਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਤੋਂ ਪਹਿਲਾਂ ਬਾਬਾ ਫਰੀਦ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਬਾਬਾ ਫਰੀਦ ਸੁਸਾਇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਿੱਚ ਵਿਵਾਦ ਪੈਦਾ ਹੋ ਗਿਆ ਹੈ। ਬਾਬਾ ਫਰੀਦ ਸੁਸਾਇਟੀ ਦੇ ਫਾਊਂਡਰ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਦੀ ਅੱਠ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਸੁਸਾਇਟੀ ਦੋ ਧੜਿਆਂ ਵਿੱਚ ਵੰਡੀ ਗਈ ਸੀ। ਹਜ਼ਾਰਾਂ ਕਰੋੜ ਦੀ ਮਾਲਕੀ ਵਾਲੀ ਇਹ ਸੁਸਾਇਟੀ ਉੱਪਰ ਇੰਦਰਜੀਤ ਸਿੰਘ ਖਾਲਸਾ ਦੇ ਦੋਵੇਂ ਲੜਕੇ ਆਪਣਾ ਹੱਕ ਜਮਾ ਰਹੇ ਹਨ। ਇਸ ਵੇਲੇ ਸਿਮਰਜੀਤ ਸਿੰਘ ਸੇਖੋਂ ਬਾਬਾ ਫਰੀਦ ਸੁਸਾਇਟੀ ਦੇ ਖੁਦ ਨੂੰ ਪ੍ਰਧਾਨ ਦੱਸ ਰਹੇ ਹਨ ਪਰੰਤੂ ਦੂਸਰੇ ਪਾਸੇ ਕੁਲਿੰਦਰ ਸਿੰਘ ਸੇਖੋਂ, ਮਹੀਪਿੰਦਰ ਸਿੰਘ ਸੇਖੋਂ ਅਤੇ ਇਸ ਦੇ ਇਕ ਦਰਜਨ ਫਾਊਂਡਰ ਮੈਂਬਰਾਂ ਨੇ ਦਾਅਵਾ ਕੀਤਾ ਹੈ ਸੁਸਾਇਟੀ ਉੱਪਰ ਦਾਅਵਾ ਜਤਾਉਣ ਵਾਲਾ ਧੜਾ ਜਿਸ ਵਿੱਚ ਬਹੁਤੇ ਮੈਂਬਰ ਫਰੀਦਕੋਟ ਜ਼ਿਲ੍ਹੇ ਤੋਂ ਬਾਹਰਲੇ ਹਨ, ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸੁਸਾਇਟੀ ਵਿੱਚ ਦਖ਼ਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸੁਸਾਇਟੀ ਕਥਿਤ ਤੌਰ ’ਤੇ ਗੈਰ ਕਾਨੂੰਨੀ ਹੈ। ਉਨ੍ਹਾਂ ਇਸ ਸਬੰਧੀ ਸੁਸਾਇਟੀ ਅਤੇ ਫਰਮ ਪੰਜਾਬ ਦੇ ਰਜਿਸਟਰਾਰ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਜਿਸ ਤੋਂ ਬਾਅਦ ਰਜਿਸਟਰ ਪੰਜਾਬ ਨੇ ਇਸ ਸੁਸਾਇਟੀ ਦੀ ਹੋਂਦ ਬਾਰੇ ਜ਼ਿਲ੍ਹਾ ਰਜਿਸਟਰਾਰ ਨੂੰ ਦੁਬਾਰਾ ਨਵੇਂ ਹੁਕਮ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਬਾਬਾ ਫਰੀਦ ਆਗਮਨ ਪੁਰਬ ਵਿੱਚ ਬਾਬਾ ਫਰੀਦ ਸੁਸਾਇਟੀ ਦੀ ਵੱਡੀ ਸ਼ਮੂਲੀਅਤ ਹੁੰਦੀ ਹੈ। ਇਸ ਵਾਰ ਦੋਹਾਂ ਧੜਿਆਂ ਨੇ ਆਗਮਨ ਪੁਰਬ ਦੌਰਾਨ ਹੋਣ ਵਾਲੇ ਸਮਾਗਮਾਂ ਦੇ ਆਪੋ ਆਪਣੇ ਬੋਰਡ ਸ਼ਹਿਰ ਵਿੱਚ ਲਾਏ ਹਨ ਜਿਸ ਕਰਕੇ ਪ੍ਰਸ਼ਾਸਨ ਚਿੰਤਤ ਨਜ਼ਰ ਆ ਰਿਹਾ ਹੈ। ਬਾਬਾ ਫਰੀਦ ਸੁਸਾਇਟੀ ਦੇ ਮੌਜੂਦਾ ਪ੍ਰਧਾਨ ਸਿਮਰਜੀਤ ਸੇਖੋਂ ਅਤੇ ਮੈਂਬਰ ਗੁਰਜਾਪ ਸਿੰਘ ’ਤੇ ਸੁਸਾਇਟੀ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋਂ ਉੱਪਰ ਗੋਲੀਆਂ ਚਲਾਉਣ ਦਾ ਪਰਚਾ ਵੀ ਦਰਜ ਹੈ। ਡਿਪਟੀ ਕਮਿਸ਼ਨਰ ਵਨੀਤ ਕੁਮਾਰ, ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਸਾਇਟੀ ਦੇ ਦੋਹਾਂ ਧੜਿਆਂ ਨਾਲ ਮੀਟਿੰਗ ਕੀਤੀ ਹੈ ਪਰੰਤੂ ਮੀਟਿੰਗ ਦੇ ਬਾਵਜੂਦ ਵੀ ਟਕਰਾ ਨਹੀਂ ਘਟਿਆ। 22 ਸਤੰਬਰ ਨੂੰ ਇੱਥੇ ਹੋਣ ਵਾਲੇ ਆਗਮਨ ਪੁਰਬ ਦੇ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਜਣ ਦੀ ਸੰਭਾਵਨਾ ਹੈ, ਇਸ ਲਈ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਵਿਵਾਦ ਰੋਕਣ ਲਈ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਬਾਬਾ ਫਰੀਦ ਸੁਸਾਇਟੀ ਦੇ ਸੇਵਾਦਾਰ ਮਹੀਪਿਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਪਿਛਲੇ 15 ਸਾਲ ਤੋਂ ਬਾਬਾ ਫਰੀਦ ਆਗਮਨ ਪੁਰਬ ਦੇ ਪ੍ਰਬੰਧ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਇਸ ਵਾਰ ਵੀ ਉਹ ਆਪਣੇ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕੁਝ ਮੈਂਬਰ ਬਾਬਾ ਫਰੀਦ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੀ ਥਾਂ ਉਹ ਆਪਣਾ ਨਿੱਜੀ ਪ੍ਰਚਾਰ ਸੁਸਾਇਟੀ ਰਾਹੀਂ ਕਰ ਰਹੇ ਹਨ ਅਤੇ ਕਿਸੇ ਵੀ ਕੀਮਤ ’ਤੇ ਇਹ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਬਾਬਾ ਫਰੀਦ ਦੇ ਪਵਿੱਤਰ ਸਥਾਨ ਉੱਪਰ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੀ ਸੇਵਾ ਲਈ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।

Advertisement

Advertisement