ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਜ਼ਾਰਾਂ ਵਿੱਚ ਸੰਨਾਟਾ ਪਰ ਕਰਿਆਨੇ ਦੀਆਂ ਦੁਕਾਨਾਂ ’ਤੇ ਭੀੜ

04:26 AM May 10, 2025 IST
featuredImage featuredImage
ਜਲੰਧਰ ਵਿਚ ਮਾਲ ਵਿਚ ਖਰੀਦਦਾਰੀ ਕਰਦੇ ਹੋਏ ਲੋਕ।

ਹਤਿੰਦਰ ਮਹਿਤਾ
ਜਲੰਧਰ, 9 ਮਈ
ਭਾਰਤ-ਪਾਕਿਸਤਾਨ ਦੇ ਤਣਾਅ ਵਿਚਾਲੇ ਸੁਰੱਖਿਆ ਕਾਰਨਾਂ ਕਰਕੇ ਬੀਤੀ ਰਾਤ 9.20 ਵਜੇ ਤੋਂ 1.25 ਤੱਕ ਹੋਏ ਬਲੈਕਆਊਟ ਤੋਂ ਬਾਅਦ ਬਾਜ਼ਾਰਾਂ ਵਿਚ ਸੰਨਾਟਾ ਛਾ ਗਿਆ ਹੈ ਤੇ ਲੋਕ ਹੁਣ ਘਰੇਲੂ ਸਾਮਾਨ ਜਿਵੇਂ ਕਰਿਆਨਾ, ਆਟਾ, ਸਬਜ਼ੀ ਤੇ ਹੋਰ ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦਦਾਰੀ ਨੂੰ ਪਹਿਲ ਦੇ ਰਹੇ ਹਨ। ਜਿਸ ਕਾਰਨ ਹੋਰ ਬਾਜ਼ਾਰਾਂ ਵਿਚ ਰੌਣਕ ਨਹੀਂ ਹੈ।
ਮਾਡਲ ਟਾਊਨ ਦੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਪਾਕਿਸਤਾਨ ਵਲੋਂ ਪਹਿਲੇ ਦਿਨ ਕੀਤੇ ਹਮਲੇ ਨੂੰ ਆਮ ਵਾਂਗ ਲੈ ਰਹੇ ਸਨ। ਬੀਤੀ ਰਾਤ ਜਲੰਧਰ ਵਿਚ ਫੈਲੀਆਂ ਅਫਵਾਹਾਂ ਤੇ ਹੋਏ ਬਲੈਕਆਊਟ ਕਾਰਨ ਉਹ ਵੀ ਤਣਾਅ ਵਿਚ ਹਨ। ਉਨ੍ਹਾਂ ਦੱਸਿਆ ਕਿ ਦਿਨ ਨੂੰ ਸਭ ਕੁੱਝ ਆਮ ਵਾਂਗ ਹੀ ਸੀ ਪਰ ਰਾਤ ਨੂੰ ਸੋਸ਼ਲ ਮੀਡੀਆਂ ’ਤੇ ਆਈਆਂ ਖਬਰਾਂ ਕਾਰਨ ਰਿਸ਼ਤੇਦਾਰਾਂ ਤੇ ਦੋਸਤਾਂ ਵਲੋਂ ਆ ਰਹੇ ਫੋਨ ਕਾਰਨ ਉਹ ਪ੍ਰੇਸ਼ਾਨ ਹਨ। ਅੱਜ ਵੀ ਜਲੰਧਰ ਦੇ ਸ਼ਾਪਿੰਗ ਮਾਲਾਂ ਵਿਚ ਕਾਫੀ ਭੀੜ ਲੱਗੀ ਰਹੀ। ਹਾਲਾਂਕਿ ਮਾਲ ਪ੍ਰਬੰਧਕਾਂ ਵਲੋਂ ਸ਼ਾਮ ਸਵਾ ਚਾਰ ਵਜੇ ਤੋਂ ਮਾਲ ਵਿਚ ਐਂਟਰੀ ਬੰਦ ਕਰ ਦਿੱਤੀ ਤੇ ਆਖ਼ਰੀ ਬਿੱਲ ਸਾਢੇ ਪੰਜ ਵਜੇ ਹੀ ਕੱਟੇ ਤੇ ਮਾਲ ਬੰਦ ਕਰ ਦਿੱਤੇ।
ਇਸੇ ਤਰ੍ਹਾਂ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਛੁੱਟੀਆਂ ਹੋਣ ਕਾਰਨ ਹੋਸਟਲ ਅਤੇ ਪੀਜੀ ਵਿਚ ਰਹਿ ਰਹੇ ਵਿਦਿਆਰਥੀ ਵੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ।

Advertisement

 

ਦੁਕਾਨਾਂ 9 ਵਜੇ ਬੰਦ ਕਰਨ ਦੇ ਹੁਕਮ

ਫਗਵਾੜਾ: ਸਰਹੱਦ ਉੱਪਰ ਬਣੇ ਤਣਾਅ ਦੇ ਮੱਦੇਨਜਰ ਕਪੂਰਥਲਾ ਜ਼ਿਲ੍ਹੇ ’ਚ ਦੁਕਾਨਾਂ, ਵਪਾਰਕ ਅਦਾਰਿਆਂ, ਮਾਲ, ਰੈਸਟੋਰੈਂਟ, ਸਟੋਰ ਆਦਿ ਨੂੰ ਅਗਲੇ ਕੁਝ ਦਿਨਾਂ ਤੱਕ ਰੋਜ਼ਾਨਾ ਰਾਤ 9 ਵਜੇ ਬੰਦ ਕੀਤੇ ਜਾਣ ਦੀ ਅਪੀਲ ਹੈ। ਅਦਾਰਾ ਬੰਦ ਕਰਨ ਵੇਲੇ ਉਸਦੇ ਬਾਹਰਵਾਰ ਲਾਈਟ / ਗਲੋ ਸਾਈਨ ਬੋਰਡ/ ਰੇਡੀਅਮ ਪਲੇਟਾਂ / ਬਿਜਲਈ ਸਾਈਨੇਜ/ਸੋਲਰ ਲਾਈਟਾਂ ਆਦਿ ਨੂੰ ਵੀ ਬੰਦ ਕੀਤਾ ਜਾਵੇ। -ਪੱਤਰ ਪ੍ਰੇਰਕ

Advertisement

ਸਮੇਂ ਤੋਂ ਪਹਿਲਾਂ ਦੁਕਾਨਾਂ ਤੇ ਕਾਰੋਬਾਰ ਬੰਦ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗ ਦੌਰਾਨ ਇੱਥੇ ਸਰਹੱਦੀ ਜਿਲੇ ਅੰਮ੍ਰਿਤਸਰ ਵਿੱਚ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਵੱਧ ਰਿਹਾ ਹੈ। ਸ਼ਹਿਰ ਵਿੱਚ ਲੋਕਾਂ ਵੱਲੋਂ ਅੱਜ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕ ਘਰਾਂ ਵਿੱਚ ਚਲੇ ਗਏ ਹਨ, ਜਿਸ ਕਾਰਨ ਸੜਕਾਂ ਤੇ ਸੁੰਨ ਪੱਸਰੀ ਹੋਈ ਹੈ। ਇਸ ਦੌਰਾਨ 8:30 ਵਜੇ ਬਲੈਕਆਊਟ ਵੀ ਹੋ ਗਿਆ। ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕਆਊਟ ਦਾ ਕੋਈ ਸਮਾਂ ਨਿਰਧਾਰਿਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਦੁਕਾਨਾਂ ਬੰਦ ਕਰਨ ਦਾ ਕੋਈ ਸਮਾਂ ਨਿਰਧਾਰਿਤ ਕੀਤਾ ਹੈ। ਇਸ ਦੇ ਬਾਵਜੂਦ ਅੱਜ ਇੱਥੇ ਲੋਕਾਂ ਵੱਲੋਂ ਸ਼ਾਮ ਵੇਲੇ ਲਗਪਗ 7 ਵਜੇ ਹੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਾਰੋਬਾਰ ਸਾਂਭ ਲਏ ਗਏ ਹਨ। ਦੂਜੇ ਪਾਸੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਸਨ ਅਤੇ ਉਨਾਂ ਦੀਆਂ ਲਾਈਟਾਂ ਵੀ ਜਗ ਰਹੀਆਂ ਸਨ।
ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਮੀਡੀਆ ਵਾਸਤੇ ਇੱਕ ਵੀਡੀਓ ਵਿੱਚ ਸਪਸ਼ਟ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦਾ ਕੋਈ ਸਮਾਨ ਨਿਰਧਾਰਿਤ ਨਹੀਂ ਕੀਤਾ ਗਿਆ ਹੈ।

Advertisement