ਬਾਘਾ ਪੁਰਾਣਾ ’ਚ ਲੋਕਾਂ ਵੱਲੋਂ ਟੁੱਟੀ ਸੜਕ ਬਣਾਉਣ ਦੀ ਮੰਗ
05:13 AM May 09, 2025 IST
ਪੱਤਰ ਪ੍ਰੇਰਕ
ਬਾਘਾ ਪੁਰਾਣਾ, 8 ਮਈ
ਇਥੇ ਵਾਰਡ ਨੰਬਰ ਤਿੰਨ ਦੀ ਸੜਕ ਜੋ ਪ੍ਰਾਈਮਰੀ ਸਕੂਲ ਤੋਂ ਮੋਗਾ ਸੜਕ ਤੱਕ ਜਾਂਦੀ ਹੈ, ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਹ ਸੜਕ ਅੱਠ ਸਾਲ ਪਹਿਲਾਂ ਬਣੀ ਸੀ ਪਰ ਇਸ ਅੱਜ ਤੱਕ ਮੁਰੰਮਤ ਨਹੀਂ ਹੋਈ। ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੀਆਂ ਛੋਟੀਆਂ ਬੱਚੀਆਂ ਤਾਂ ਇਸ ਸੜਕ ਉੱਪਰ ਅਕਸਰ ਹੀ ਡਿੱਗਦੀਆਂ ਵੇਖੀਆਂ ਜਾਂਦੀਆਂ ਹਨ। ਸੜਕ ਉਖੜ ਕੇ ਪੱਥਰ ਨਿਕਲ ਆਏ ਹਨ ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਲੋਕਾਂ ਨੇ ਵਾਰਡ ਨੰਬਰ ਤਿੰਨ ਦੇ ਕੌਂਸਲਰ ਧਰਮਿੰਦਰ ਸਿੰਘ ਰੱਖਰਾ ਕੋਲ ਫਰਿਆਦ ਕੀਤੀ ਹੈ ਕਿ ਉਹ ਵਿਸ਼ੇਸ਼ ਧਿਆਨ ਦੇ ਕੇ ਇਸ ਸੜਕ ਦਾ ਨਿਰਮਾਣ ਕਰਵਾਉਣ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੜਕ ਦਾ ਪ੍ਰੀਮਿਕਸ ਦੀ ਬਜਾਏ ਇੰਟਰਲਾਕ ਟਾਈਲਾਂ ਨਾਲ ਨਿਰਮਾਣ ਕਰਵਾਇਆ ਜਾਵੇ। ਕੌਂਸਲਰ ਨੇ ਦੱਸਿਆ ਕਿ ਐਸਟੀਮੇਟ ਸਬੰਧੀ ਸਾਰੀ ਦੀ ਸਾਰੀ ਕਾਰਵਾਈ ਮੁਕੰਮਲ ਹੋ ਗਈ ਹੈ। ਬਸ ਹੁਣ ਇੱਕ ਦੋ ਹਫ਼ਤਿਆਂ ਵਿੱਚ ਇਸ ਕਾਰਜ ਦੇ ਸ਼ੁਰੂ ਹੋਣ ਦੀ ਪੂਰੀ-ਪੂਰੀ ਉਮੀਦ ਹੈ।
Advertisement
Advertisement