ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਘਾ ਪੁਰਾਣਾ ’ਚ ਅਮਰਜੀਤ ਰਣੀਆਂ ਦੀ ਕਾਵਿ ਪੁਸਤਕ ‘ਸੁਪਨ ਬਾਗ਼’ ਲੋਕ ਅਰਪਣ

05:11 AM May 10, 2025 IST
featuredImage featuredImage
ਬਾਘਾ ਪੁਰਾਣਾ ’ਚ ‘ਪੁਸਤਕ’ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।

ਪੱਤਰ ਪ੍ਰੇਰਕ
ਬਾਘਾ ਪੁਰਾਣਾ, 9 ਮਈ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਸਭਾ ਦੇ ਸਰਪ੍ਰਸਤ ਅਮਰਜੀਤ ਸਿੰਘ ਰਣੀਆਂ ਦੀ ਪਲੇਠੀ ਕਾਵਿ ਪੁਸਤਕ ‘ਸੁਪਨ ਬਾਗ’ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸੁਰਜੀਤ ਬਰਾੜ, ਅਮਰਜੀਤ ਸਿੰਘ ਰਣੀਆਂ, ਚਰਨਜੀਤ ਸਿੰਘ ਸਮਾਲਸਰ, ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ, ਹਰਨੇਕ ਸਿੰਘ ਨੇਕ ਰਾਜਿਆਣਾ ਸੁਸ਼ੋਭਿਤ ਸਨ ਜਦਕਿ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਸਕੱਤਰ ਸੁਰਿੰਦਰਪ੍ਰੀਤ ਸਿੰਘ ਘਣੀਆਂ ਨੂੰ ਮੁੱਖ ਮਹਿਮਾਨ ਦਾ ਮਾਣ ਬਖ਼ਸ਼ਿਆ ਗਿਆ। ਉਪਰੰਤ ਅਮਰਜੀਤ ਸਿੰਘ ਰਣੀਆਂ ਦੀ ਪਲੇਠੀ ਕਾਵਿ ਪੁਸਤਕ ‘ਸੁਪਨ ਬਾਗ’ ਨੂੰ ਮੁੱਖ ਮਹਿਮਾਨ ਸੁਰਿੰਦਰਪ੍ਰੀਤ ਘਣੀਆਂ ਦੇ ਨਾਲ ਹਾਜ਼ਰ ਉਕਤ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕਰਨ ਦੀ ਰਸਮ ਨਿਭਾਈ ਗਈ। ਬੁਲਾਰਿਆਂ ਨੇ ਰਣੀਆਂ ਦੀ ਪੁਸਤਕ ਅੰਦਰਲੀਆਂ ਰਚਨਾਵਾਂ ਦਾ ਸਾਹਿਤਕ ਮੁਲਾਂਕਣ ਕਰਦਿਆਂ ਆਖਿਆ ਕਿ ਅਮਰਜੀਤ ਰਣੀਆਂ ਕੋਮਲ ਭਾਵੀ, ਸਪੱਸ਼ਟ, ਅਜੋਕੀ ‘ਰਾਜਨੀਤੀ’ ਅਤੇ ‘ਅੰਧ ਵਿਸ਼ਵਾਸ’ ਉੱਪਰ ਉਸ ਦੀਆਂ ਵਿਅੰਗਆਤਮਕ ਚੋਟਾਂ ਕਰਨ ਵਾਲਾ, ਸੂਝਵਾਨ ਲੇਖਕ ਹੈ। ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਉਸ ਦੀ ਕਲਮ ਕਿਤੇ ਰੁਕਦੀ ਦਿਖਾਈ ਨਹੀਂ ਦਿੰਦੀ। ਸਮੇਂ-ਸਮੇਂ ਦੇ ਹਾਕਮਾਂ ਦੀਆਂ ਨਿਮਨ ਵਰਗ ਉੱਪਰ ਧੱਕੇਸ਼ਾਹੀਆਂ ਖ਼ਿਲਾਫ਼ ਉਹ ਹਿੱਕ ਤਾਣ ਕੇ ਖੜਦਾ ਦਿਖਾਈ ਦਿੰਦਾ ਹੈ। ਸਭਾ ਵੱਲੋਂ ਮੁੱਖ ਮਹਿਮਾਨ ਸੁਰਿੰਦਰਪ੍ਰੀਤ ਘਣੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਵੀ ਦਰਬਾਰ ਵਿੱਚ ਲੇਖਕਾਂ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਨੂੰ ਤਰਤੀਬੱਧ ਕਰਨ ਦੀ ਜ਼ਿੰਮੇਵਾਰੀ ਸਾਗਰ ਸਫ਼ਰੀ ਵੱਲੋਂ ਸ਼ਾਇਰਾਨਾ ਢੰਗ ਨਾਲ ਨਿਭਾਈ ਗਈ। ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੇ ਹੋਏ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

Advertisement

Advertisement
Advertisement