ਬਾਗ਼ਬਾਨੀ ਵਿਭਾਗ ਵੱਲੋਂ ਮਸੀਤੀ ਵਿੱਚ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ
ਟਾਂਡਾ, 18 ਮਈ
ਇਥੋਂ ਨੇੜਲੇ ਪਿੰਡ ਮਸੀਤੀ ਵਿੱਚ ਬਾਗ਼ਬਾਨੀ ਵਿਭਾਗ ਦੇ ਸਿਟਰਸ ਅਸਟੇਟ ਭੂੰਗਾ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਐਡਵੋਕੇਟ ਹਰਜੋਤ ਕਮਲ ਸਿੰਘ ਦੇ ਯਤਨਾਂ ਨਾਲ ਲੱਗੇ ਇਸ ਕੈਂਪ ਦੌਰਾਨ ਬਾਗ਼ਬਾਨੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤਿਆਗ ਕੇ ਫ਼ਲ ਤੇ ਸਬਜ਼ੀਆਂ ਪੈਦਾ ਕਰਨ ਲਈ ਉਤਸ਼ਾਹਿਤ ਕੀਤਾI ਦਸਮੇਸ਼ ਸਮਾਜ ਸੇਵਕ ਸੁਸਾਇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਘੁਮੰਡਾ ਸਿੰਘ ਹਾਲ ਵਿਖੇ ਲੱਗੇ ਕੈਂਪ ਦੌਰਾਨ ਵਿਭਾਗ ਦੇ ਮਾਹਿਰ ਡਾ. ਲਖਵੀਰ ਸਿੰਘ ਬਾਗ਼ਬਾਨੀ ਵਿਕਾਸ ਅਫਸਰ ਨੇ ਨਿੰਬੂ ਜਾਤੀ, ਲੀਚੀ, ਅਮਰੂਦ ਅਤੇ ਹੋਰ ਫਲਦਾਰ ਬੂਟਿਆਂ ਦੇ ਬਾਗ ਲਗਾਉਣ ਬਾਰੇ ਜਾਣਕਾਰੀ ਦਿੱਤੀ। ਡਾ. ਦੀਪਕ ਸ਼ਰਮਾ ਬਾਗ਼ਬਾਨੀ ਤਕਨੀਕੀ ਸਹਾਇਕ ਵੱਲੋਂ ਬਾਗਬਾਨਾਂ ਨੂੰ ਵਾਜਬ ਰੇਟਾਂ ’ਤੇ ਮਿਲਣ ਵਾਲੇ ਖੇਤੀ ਦੇ ਔਜ਼ਾਰਾਂ ਬਾਰੇ ਦੱਸਿਆ। ਇਸ ਮੌਕੇ ਡਾ. ਜਸਦੀਪ ਸਿੰਘ, ਡਾ. ਕਰਨਵੀਰ ਕੌਰ, ਪ੍ਰਦੀਪ ਸਿੰਘ ਮੈਂਬਰ ਸੀਆਈਪੀਟੀ ਨੇ ਵੀ ਵਿਚਾਰ ਰੱਖੇ। ਮਾ. ਚੰਚਲ ਸਿੰਘ ਨੇ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਜੀਤ ਸਿੰਘ, ਜਸਵਿੰਦਰ ਸਿੰਘ ਲਾਡੀ, ਨੰਬਰਦਾਰ ਸੇਵਾ ਸਿੰਘ, ਸਰਵਨ ਸਿੰਘ, ਗੁਰਦੇਵ ਸਿੰਘ ਆਦਿ ਮੌਜੂਦ ਸਨ।