ਬਲੱਡ ਡੋਨਰ ਸੁਸਾਇਟੀ ਵੱਲੋਂ ਖ਼ੂਨਦਾਨ ਕੈਂਪ
04:38 AM Jun 18, 2025 IST
ਪੱਤਰ ਪ੍ਰੇਰਕ
Advertisement
ਭਦੌੜ, 17 ਜੂਨ
ਇੱਥੇ ਸੰਤ ਬਾਬਾ ਭਾਨ ਸਿੰਘ ਦੀ ਬਰਸੀ ਨੂੰ ਸਮਰਪਿਤ ਬਲੱਡ ਡੋਨਰ ਸੁਸਾਇਟੀ ਬਰਨਾਲਾ ਵੱਲੋਂ ਨਿਰਮਲ ਸਿੰਘ ਝਿੰਜਰ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨੀਆਂ ਵੱਲੋਂ 30 ਯੂਨਿਟ ਦਾਨ ਕੀਤੇ ਗਏ। ਕੈਂਪ ਵਿੱਚ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਖ਼ੂਨਦਾਨ ਉਪਰੰਤ ਕਿਹਾ ਕਿ ਹਰ ਸਾਲ ਬਰਸੀ ਮੌਕੇ ਸੰਸਥਾ ਵੱਲੋਂ ਖ਼ੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਗੁਰਸੇਵਕ ਸਿੰਘ ਨੈਣੇਵਾਲੀਆ ਸਾਬਕਾ ਸਰਪੰਚ, ਗੁਰਚਰਨ ਸਿੰਘ, ਹਰਪ੍ਰੀਤ ਕੌਰ, ਰਮਨਦੀਪ ਕੌਰ, ਜਸਕਰਨ ਸਿੰਘ ਤੇ ਹਰਪ੍ਰੀਤ ਸਿੰਘ ਸੇਖੋਂ ਹਾਜ਼ਰ ਸਨ।
Advertisement
Advertisement