ਬਲੈਕ ਆਊਟ: ਸਮੇਂ ਤੋਂ 20 ਮਿੰਟ ਪਹਿਲਾਂ ਬਿਜਲੀ ਸਪਲਾਈ ਬੰਦ
05:16 AM May 09, 2025 IST
ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 8 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਦੀ ਮਿਆਦ ਦੇ ਵਧਾਏ ਹੁਕਮਾਂ ਵਿੱਚ ਰਾਤ 9 ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਪਾਵਰਕੌਮ ਵੱਲੋਂ ਅਚਾਨਕ ਗੁਰਦਾਸਪੁਰ ਸ਼ਹਿਰ ਵਿੱਚ 8 ਵੱਜ ਕੇ 40 ਮਿੰਟ ’ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਇਸ ਦੌਰਾਨ ਸ਼ਹਿਰ ਵਿੱਚ ਵਾਹਨਾਂ ਦੀ ਆਵਾਜਾਈ ਜਾਰੀ ਰਹੀ। ਮੁਕੇਰੀਆਂ ਤੋਂ ਗੁਰਦਾਸਪੁਰ ਵੱਲ ਆਉਣ ਵਾਲੀਆਂ ਛੋਟੀਆਂ ਵੱਡੀਆਂ ਗੱਡੀਆਂ ਵੀ ਲਾਈਟਾਂ ਜਗਾ ਕੇ ਆਉਂਦੀਆਂ ਦੇਖੀਆਂ ਗਈਆਂ। ਦੋਪਹੀਆ ਅਤੇ ਚਾਰਪਹੀਆ ਵਾਹਨਾਂ ’ਤੇ ਲੋਕ ਤੇਜ਼ ਰਫ਼ਤਾਰ ਵਿੱਚ ਘਰਾਂ ਵੱਲ ਜਾਂਦੇ ਵੇਖੇ ਗਏ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਦੁਚਿੱਤੀ ਰਹੀ ਕਿ ਕੀ ਰਾਤ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਪਾਵਰ ਕਾਮ ਵੱਲੋਂ ਲਾਈਟ ਦੀ ਸਪਲਾਈ ਬੰਦ ਰਹੇਗੀ ਜਾਂ ਬਹਾਲ ਕੀਤੀ ਜਾਵੇਗੀ।
Advertisement
Advertisement
Advertisement