ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲੈਕ ਆਊਟ ਦੌਰਾਨ ਟਿਊਬਵੈੱਂਲਾਂ ਤੋਂ ਤਾਰਾਂ ਚੋਰੀ

05:39 AM May 10, 2025 IST
featuredImage featuredImage

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 9 ਮਈ
ਪਿੰਡ ਅਲੀਕਾਂ ਵਿੱਚ ਮੌਕ ਡਰਿੱਲ ਅਤੇ ਬਲੈਕ ਆਊਟ ਦੌਰਾਨ ਅਣਪਛਾਤੇ ਚੋਰਾਂ ਨੇ ਸ਼ੇਖਪੁਰੀਆ ਨਹਿਰ ਦੇ ਆਲੇ-ਦੁਆਲੇ ਖੇਤਾਂ ਵਿਚਲੇ ਟਿਊਬਵੈੱਲਾਂ ਦੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਚੋਰਾਂ ਨੇ ਬਲੈਕ ਆਊਟ ਦਾ ਫਾਇਦਾ ਉਠਾਇਆ। ਕਿਸਾਨਾਂ ਨੂੰ ਇਸ ਚੋਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਮੋਟਰਾਂ ਚਾਲੂ ਕਰਨ ਲਈ ਖੇਤਾਂ ਵਿੱਚ ਗਏ ਅਤੇ ਅੱਗੇ ਮੋਟਰਾਂ ਦੀ ਕੋਈ ਕੇਬਲ ਨਹੀਂ ਸੀ। ਜਿਵੇਂ ਹੀ ਖੇਤਾਂ ਵਿੱਚ ਮੋਟਰਾਂ ਦੀ ਇੱਕ-ਇੱਕ ਕਰਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਅਣਪਛਾਤੇ ਚੋਰ ਬਿਜਲੀ ਦੀਆਂ ਚਾਰ ਮੋਟਰਾਂ ਦੀਆਂ ਤਾਰਾਂ ਕੱਟ ਕੇ ਲੈ ਗਏ। ਪਿੰਡ ਅਲੀਕਾਂ ਦੇ ਕਿਸਾਨ ਗਿਆਨ ਚਾਵਲਾ ਦੀ 1 ਮੋਟਰ, ਓਮ ਪ੍ਰਕਾਸ਼ ਦੀ 1 ਮੋਟਰ ਅਤੇ ਅਰਜੁਨ ਦਾਸ ਦੀਆਂ 2 ਮੋਟਰਾਂ ਕੇਬਲ ਚੋਰੀ ਹੋਈ ਹੈ। ਠੇਕੇ ’ਤੇ ਜ਼ਮੀਨ ਦੀ ਖੇਤੀ ਕਰ ਰਹੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚਾਰਾਂ ਮੋਟਰਾਂ ਦੀ ਲਗਪਗ ਤਿੰਨ ਸੌ ਫੁੱਟ ਤਾਰ ਚੋਰੀ ਹੋਈ ਹੈ। ਇਸ ਬਾਰੇ ਜਾਣਕਾਰੀ ਰੋੜੀ ਬਿਜਲੀ ਘਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਚੇਤੇ ਰਹੇ ਇਸ ਤੋਂ ਪਹਿਲਾਂ ਵੀ ਅਣਪਛਾਤੇ ਚੋਰ ਪਿੰਡ ਅਲੀਕਾਂ ਦੇ ਹੋਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੱਟ ਕੇ ਲੈ ਗਏ ਸਨ।

Advertisement

Advertisement