ਬਲਾਚੌਰ ’ਚ ਇਫਟੂ ਵੱਲੋਂ ਰੈਲੀ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਅੱਜ ਇੱਥੇ ਰੈਲੀ ਕੀਤੀ ਗਈ। ਸਥਾਨਕ ਗੁਰੂ ਰਵਿਦਾਸ ਜੰਝ ਘਰ ’ਚ ਰੈਲੀ ਕਰਨ ਮਗਰੋਂ ਐੱਸਡੀਐੱਮ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਇਫਟੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਜੰਡੀ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਹਰਦੀਪ ਪਨੇਸਰ, ਜ਼ਿਲ੍ਹਾ ਆਗੂ ਜਸਪਾਲ ਸਿੰਘ ਬਾਗੋਵਾਲ, ਜ਼ਿਲ੍ਹਾ ਕਨਵੀਨਰ ਮਦਨ ਲਾਲ, ਸੁਨੀਤਾ ਰਾਣੀ, ਵਿੱਕੀ, ਬੂਟਾ ਸਿੰਘ, ਮੋਹਨੀ, ਪਰਸ਼ੋਤਮ, ਗੋਲਡੀ ਅਤੇ ਬਿੱਟੂ, ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੇ ਆਗੂ ਅਨੀਤਾ, ਡੀਟੀਐੱਫ ਦੇ ਆਗੂ ਮਾਸਟਰ ਚੰਦਰ ਸ਼ੇਖਰ ਨੇ ਚਾਰ ਲੇਬਰ ਕੋਡ ਰੱਦ ਕਰਨ, ਮੌਜੂਦਾ ਮਜ਼ਦੂਰ ਕਾਨੂੰਨਾਂ ਨੂੰ ਲਾਗੂ ਕਰਨ, ਉਦਯੋਗਿਕ ਦੁਰਘਟਨਾਵਾਂ ਰੋਕਣ ਲਈ ਪੁਖਤਾ ਸੁਰੱਖਿਆ ਉਪਾਅ ਕਰਨ, ਫੈਕਟਰੀ ਇੰਸਪੈਕਟਰਾਂ ਉੱਤੇ ਸੁਰੱਖਿਆ ਉਲੰਘਣ ਰੋਕਣ ’ਚ ਲਾਪ੍ਰਵਾਹੀ ਵਰਤਣ ਲਈ ਕਾਰਵਾਈ ਕਰਨ ਆਦਿ ਦੀ ਮੰਗ ਕੀਤੀ।