ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕ ਸਮਿਤੀ ਚੋਣਾਂ: ਕਵਿਤਾ ਚੇਅਰਪਰਸਨ ਅਤੇ ਸੁਮਨ ਦੇਵੀ ਵਾਈਸ ਚੇਅਰਪਰਸਨ ਬਣੀ

05:31 AM May 08, 2025 IST
featuredImage featuredImage
ਏਲਨਾਬਾਦ ’ਚ ਜਿੱਤ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਆਗੂ।

ਜਗਤਾਰ ਸਮਾਲਸਰ
ਏਲਨਾਬਾਦ, 7 ਮਈ
ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਏਲਨਾਬਾਦ ਵਿੱਚ ਅੱਜ ਬਲਾਕ ਸਮਿਤੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੇ ਅਹੁਦੇ ਲਈ ਵੋਟਿੰਗ ਐੱਸਡੀਐੱਮ ਪਾਰਸ ਭਗੌਰੀਆ, ਬੀਡੀਪੀਓ ਰੋਸ਼ਨ ਲਾਲ ਅਤੇ ਨਗਰ ਪਾਲਿਕਾ ਸਕੱਤਰ ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਹੋਈ। ਵੋਟਿੰਗ ਵਿੱਚ ਸਾਰੇ 24 ਮੈਂਬਰਾਂ ਨੇ ਭਾਗ ਲਿਆ। ਚੇਅਰਪਰਸਨ ਦੇ ਅਹੁਦੇ ਲਈ ਬਲਾਕ ਸਮਿਤੀ ਦੇ ਵਾਰਡ ਨੰਬਰ 11 ਤੋਂ ਭਾਜਪਾ ਸਮੱਰਥਕ ਕਵਿਤਾ ਦੇਵੀ ਵਾਸੀ ਨੀਮਲਾ ਨੂੰ 14 ਵੋਟ ਮਿਲੇ ਜਦਕਿ ਬਲਾਕ ਸਮਿਤੀ ਦੇ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਸਮਰਥਕ ਰਾਜਵੀਰ ਕੌਰ ਵਾਸੀ ਦਮਦਮਾ ਨੂੰ 10 ਵੋਟ ਮਿਲੇ। ਇਸ ਤਰ੍ਹਾਂ ਚੇਅਰਪਰਸਨ ਲਈ ਕਵਿਤਾ ਦੇਵੀ ਚਾਰ ਵੋਟਾਂ ਨਾਲ ਜੇਤੂ ਰਹੀ। ਵਾਈਸ ਚੇਅਰਪਰਸਨ ਲਈ ਵਾਰਡ ਨੰਬਰ 8 ਤੋਂ ਭਾਜਪਾ ਸਮਰਥਕ ਸੁਮਨ ਵਾਸੀ ਢਾਣੀ ਲਖਜੀ ਨੂੰ 14 ਵੋਟ ਮਿਲੇ ਜਦਕਿ ਵਾਰਡ ਨੰਬਰ 20 ਤੋਂ ਕਾਂਗਰਸ ਸਮੱਰਥਕ ਲਖਵਿੰਦਰ ਸਿੰਘ ਵਾਸੀ ਮੱਲੇਕਾ ਨੂੰ 10 ਵੋਟ ਮਿਲੇ। ਇਸ ਤਰ੍ਹਾਂ ਵਾਈਸ ਚੇਅਰਪਰਸਨ ਅਹੁਦੇ ਲਈ ਸੁਮਨ ਦੇਵੀ ਚਾਰ ਵੋਟਾਂ ਨਾਲ ਜੇਤੂ ਰਹੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਵਿਤਾ ਦੇਵੀ ਅਤੇ ਸੁਮਨ ਬਲਾਕ ਸਮਿਤੀ ਦੀਆਂ ਕ੍ਰਮਵਾਰ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਚੁਣੀਆਂ ਗਈਆਂ ਸਨ ਪਰ ਪਿਛਲੇ ਦਿਨੀਂ ਬਲਾਕ ਸਮਿਤੀ ਦੇ ਮੈਂਬਰਾਂ ਨੇ ਦੋਵਾਂ ’ਤੇ ਵਿਕਾਸ ਕਾਰਜ ਨਾ ਕਰਵਾਉਣ ਦਾ ਦੋਸ਼ ਲਾਉਂਦੇ ਹੋਏ ਡਿਪਟੀ ਕਮਿਸ਼ਨਰ ਸਾਹਮਣੇ ਬੇ-ਭਰੋਸਗੀ ਪ੍ਰਸਤਾਵ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਦੋਵਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

Advertisement

Advertisement
Advertisement