ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੀ ਮੀਟਿੰਗ
ਪੱਤਰ ਪ੍ਰੇਰਕ
ਮਾਛੀਵਾੜਾ, 17 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀਆਂ ਹਦਾਇਤਾਂ ਅਨੁਸਾਰ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਦੀ ਇੱਕ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸਮਰਾਲਾ ਸ਼ਹਿਰੀ ਦੇ ਪ੍ਰਧਾਨ ਮਰਹੂਮ ਸੰਜੀਵ ਕੁਮਾਰ ਦੂਆ ਦੀ ਹੋਈ ਬੇਵਕਤੀ ਮੌਤ ’ਤੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਬਲਾਕ ਮੀਡੀਆ ਇੰਚਾਰਜ ਵਿਨੀਤ ਕੁਮਾਰ ਝੜੌਦੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬਲਾਕ, ਮੰਡਲ ਅਤੇ ਬੂਥ ਪੱਧਰੀ ਕਮੇਟੀਆਂ ਦਾ ਪਿੰਡ ਪੱਧਰ ’ਤੇ ਵਿਸਥਾਰ ਕਰਨ ਦੀ ਹਦਾਇਤ ਕੀਤੀ ਗਈ। ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਲਈ ਬਲਾਕ ਕਾਂਗਰਸ ਦੀ ਪੂਰੀ ਟੀਮ ਤਿਆਰ ਬਰ ਤਿਆਰ ਹੈ। ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਸੁਖਦੀਪ ਸਿੰਘ ਬਾਜਵਾ, ਅਮਨਦੀਪ ਸਿੰਘ ਰਾਣਵਾਂ, ਅਮਰਜੀਤ ਸਿੰਘ ਕਾਲਾ, ਨੰਦ ਕਿਸ਼ੋਰ, ਅੰਗਰੇਜ਼ ਸਿੰਘ, ਅੰਮ੍ਰਿਤ ਪਾਲ ਸਿੰਘ, ਰਮੇਸ਼ ਕੁਮਾਰ, ਸੁਭਾਸ਼ ਬੀਟਨ, ਬਲਵਿੰਦਰ ਰਾਏ, ਕਸ਼ਮੀਰੀ ਲਾਲ ਚੱਕੀ, ਰਾਕੇਸ਼ ਕੁਮਾਰ, ਯੁਵਰਾਜਜੀਤ ਸਿੰਘ ਰਾਏ, ਸ਼ੇਰ ਸਿੰਘ, ਰਾਜਨ ਸਰਪੰਚ, ਚਰਨਜੀਤ ਸਿੰਘ, ਨਿਤਿਨ ਜੈਨ ਤੇ ਨਿਤਿਸ਼ ਕੁੰਦਰਾ ਵੀ ਮੌਜੂਦ ਸਨ।