ਬਲਵੀਰ ਬਾਂਸਲ ਪ੍ਰਧਾਨ ਨਿਯੁਕਤ
04:39 AM Jun 19, 2025 IST
ਜੰਡਿਆਲਾ ਮੰਜਕੀ: ਪਿੰਡ ਬੰਡਾਲਾ ਮੰਜਕੀ ਵਿੱਚ ਲੰਮੇ ਸਮੇਂ ਤੋਂ ਸਾਹਿਤ ਖੇਤਰ ਵਿੱਚ ਕੰਮ ਕਰ ਰਹੀ ਪੰਜਾਬੀ ਸਹਿਤ ਸਭਾ ਬੰਡਾਲਾ ਦੀ ਚੋਣ ਕਰਨ ਲਈ ਪੰਜਾਬੀ ਸਹਿਤ ਪ੍ਰੇਮੀਆਂ ਦੀ ਜਨਰਲ ਬਾਡੀ ਦੀ ਮੀਟਿੰਗ ਕੁਲਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਲਾਇਬਰੇਰੀ ਬੰਡਾਲਾ ਵਿੱਚ ਹੋਈ। ਸ਼ੁਰੂ ਵਿੱਚ ਨਵਾਂ ਜ਼ਮਾਨਾ ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੂਸਰੇ ਮਤੇ ਰਾਹੀਂ ਪੰਜਾਬੀ ਸਾਹਿਤ ਸਭਾ ਨੂੰ ਪੁਨਰ-ਸੁਰਜੀਤ ਕਰਨ ਦੇ ਫ਼ੈਸਲੇ ਤਹਿਤ ਪੰਜਾਬੀ ਸਾਹਿਤ ਸਭਾ ਬੰਡਾਲਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਦੌਰਾਨ ਬਲਵੀਰ ਕੌਰ ਬਾਂਸਲ ਨੂੰ ਪ੍ਰਧਾਨ, ਤੀਰਥ ਸਿੰਘ ਬਾਸੀ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਤੇ ਮਨਜੀਤ ਕੁਮਾਰ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਾਸੀ ਨੂੰ ਜਨਰਲ ਸਕੱਤਰ, ਜਸਪ੍ਰੀਤ ਕੌਰ ਨੂੰ ਸਕੱਤਰ, ਸਰਜੀਵਨ ਕੁਮਾਰ ਨੂੰ ਖਜ਼ਾਨਚੀ ਅਤੇ ਸ਼ਮਿੰਦਰ ਬਿੰਦੀ, ਤੇਜਿੰਦਰ ਸਿੰਘ ਤੇਜੀ, ਹਰਦੀਪ ਸਿੰਘ, ਦਲਬੀਰ ਕੌਰ ਤੇ ਮਹਿੰਦਰ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement