ਬਲਵਿੰਦਰ ਬਾਂਸਲ ਰਾਮਬਾਗ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਬਣੇ
05:19 AM May 08, 2025 IST
ਮਾਨਸਾ: ਰਾਮਬਾਗ ਚੈਰੀਟੇਬਲ ਸੁਸਾਇਟੀ ਮਾਨਸਾ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਹੋਈ, ਜਿਸ ਦੌਰਾਨ ਬਲਵਿੰਦਰ ਬਾਂਸਲ ਨੂੰ ਮੁੜ ਪ੍ਰਧਾਨ ਚੁਣਿਆ ਗਿਆ। ਸੁਸਾਇਟੀ ਦੇ ਪ੍ਰੈੱਸ ਸਕੱਤਰ ਪ੍ਰਿੰਸੀਪਲ ਰਾਮ ਕ੍ਰਿਸ਼ਨ ਚੁੱਘ ਨੇ ਦੱਸਿਆ ਕਿ ਸੁਸਾਇਟੀ ਦੇ ਚੇਅਰਮੈਨ ਦੀ ਦੇਖ-ਰੇਖ ਹੇਠ ਅਗਲੇ ਦੋ ਸਾਲਾਂ ਲਈ ਚੋਣ ਕੀਤੀ। ਸੁਸਾਇਟੀ ਦੇ ਮੈਂਬਰ ਅਤੇ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਬਲਵਿੰਦਰ ਬਾਂਸਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਸਾਰੇ ਹਾਊਸ ਨੇ ਪ੍ਰਵਾਨ ਕਰ ਲਿਆ ਅਤੇ ਬਲਵਿੰਦਰ ਬਾਂਸਲ ਸਰਬਸੰਮਤੀ ਨਾਲ ਪ੍ਰਧਾਨ ਚੁਣੇ। ਇਸ ਮੌਕੇ ਬਾਬੂ ਰਾਮ ਸ਼ਰਮਾ, ਅਸ਼ੋਕ ਬਾਂਸਲ, ਸੇਠੀ ਸਿੰਘ ਸਰਾ, ਹਾਕਮ ਚੰਦ ਤੇ ਧਰਮ ਪਾਲ ਪਾਲੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement