ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਤਾਨੀਆ ਵੱਲੋਂ ਪਰਵਾਸੀਆਂ ’ਤੇ ਸਖ਼ਤੀ ਦੀ ਤਿਆਰੀ

05:21 AM May 13, 2025 IST
featuredImage featuredImage
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
ਲੰਡਨ, 12 ਮਈਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਨਵੇਂ ਨੀਤੀਗਤ ਉਪਾਅ ਦਾ ਐਲਾਨ ਕੀਤਾ ਜਿਸ ’ਚ ਨਾਗਰਿਕਤਾ ਦੇ ਚਾਹਵਾਨ ਪਰਵਾਸੀਆਂ ਲਈ ਉਡੀਕ ਦੀ ਮਿਆਦ ਪੰਜ ਸਾਲ ਤੋਂ ਵਧਾ ਦੇ 10 ਸਾਲ ਕਰਨਾ ਸ਼ਾਮਲ ਹੈ। ਇਸ ਕਦਮ ਦਾ ਮਕਸਦ ਅਗਲੇ ਪੰਜ ਸਾਲਾਂ ਅੰਦਰ ਪਰਵਾਸੀਆਂ ਦੀ ਗਿਣਤੀ ’ਚ ਜ਼ਿਕਰਯੋਗ ਕਮੀ ਲਿਆਉਣਾ ਹੈ। ਨਵੇਂ ਨਿਯਮਾਂ ’ਚ ਪਰਵਾਸੀਆਂ ਲਈ ਅੰਗਰੇਜ਼ੀ ਦੇ ਉੱਚ ਪੈਮਾਨੇ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਸਮੇਤ ਹੋਰ ਮੁਲਕਾਂ ਦੇ ਪਰਵਾਸੀ ਪ੍ਰਭਾਵਿਤ ਹੋਣਗੇ।
Advertisement

ਲੇਬਰ ਪਾਰਟੀ ਦੀ ਸਰਕਾਰ ਵੱਲੋਂ ਪਰਵਾਸ ਬਾਰੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਵ੍ਹਾਈਟ ਪੇਪਰ ਨੂੰ ਸੰਸਦ ’ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਟਾਰਮਰ ਨੇ ਪਿਛਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ’ਤੇ ਸਰਹੱਦਾਂ ਖੁੱਲ੍ਹੀਆਂ ਰੱਖ ਕੇ ‘ਗੜਬੜੀ’ ਕਰਨ ਦਾ ਦੋਸ਼ ਲਾਇਆ। ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਖਤ ਪਰਵਾਸ ਨੀਤੀ ਬਣਾਏਗੀ ਜੋ ‘ਕੰਟਰੋਲ ਹੇਠ, ਚੋਣਵੀਂ ਤੇ ਨਿਰਪੱਖ’ ਹੋਵੇਗੀ। ਸਟਾਰਮਰ ਨੇ ਕਿਹਾ, ‘ਇਸ ਯੋਜਨਾ ਦਾ ਮਤਲਬ ਹੈ ਕਿ ਪਰਵਾਸੀਆਂ ਦੀ ਗਿਣਤੀ ਘਟੇਗੀ।’ ਉਨ੍ਹਾਂ ਵ੍ਹਾਈਟ ਪੇਪਰ ਦਾ ਹਵਾਲਾ ਦਿੰਦਿਆਂ ਕਿਹਾ, ‘ਪਰਵਾਸ ਪ੍ਰਣਾਲੀ ਦੇ ਹਰ ਖੇਤਰ ਨੂੰ ਸਖ਼ਤ ਕੀਤਾ ਜਾਵੇਗਾ ਤਾਂ ਜੋ ਸਾਡਾ ਕੰਟਰੋਲ ਵੱਧ ਹੋਵੇ। ਨਿਰਪੱਖ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।’ ਨਵੇਂ ਸਿਸਟਮ ਨਾਲ ਬਰਤਾਨੀਆ ’ਚ ਪੰਜ ਸਾਲ ਤੱਕ ਰਹਿਣ ਵਾਲੇ ਭਾਰਤੀਆਂ ਸਮੇਤ ਕਿਸੇ ਵੀ ਵਿਅਕਤੀ ਲਈ ਆਪਣੇ ਆਪ ਵਸਣ ਤੇ ਨਾਗਰਿਕਤਾ ਪ੍ਰਾਪਤ ਕਰਨ ਦੀ ਮੌਜੂਦਾ ਪ੍ਰਣਾਲੀ ਖਤਮ ਹੋ ਜਾਵੇਗੀ। ਇਸ ਦੀ ਥਾਂ ਪਰਵਾਸੀਆਂ ਨੂੰ ਸਥਾਈ ਰਿਹਾਇਸ਼ ਲਈ ਅਰਜ਼ੀ ਦੇਣ ਤੋਂ ਪਹਿਲਾਂ ਬਰਤਾਨੀਆ ’ਚ ਇੱਕ ਦਹਾਕਾ ਬਿਤਾਉਣਾ ਪਵੇਗਾ, ਜਦੋਂ ਤੱਕ ਕਿ ਉਹ ‘ਅਰਥਚਾਰੇ ਤੇ ਸਮਾਜ ’ਚ ਅਸਲ ਤੇ ਸਥਾਈ ਯੋਗਦਾਨ’ ਨਾ ਦਿਖਾ ਦੇਣ। ਇਸ ਨਵੇਂ ਢਾਂਚੇ ਤਹਿਤ ਬਰਤਾਨੀਆ ਦੇ ਅਰਥਚਾਰੇ ’ਚ ਯੋਗਦਾਨ ਪਾਉਣ ਵਾਲੇ ‘ਬਹੁਤ ਹੁਨਰਮੰਦ ਤੇ ਵੱਧ ਯੋਗਦਾਨ ਦੇਣ ਵਾਲੇ’ ਲੋਕਾਂ ਜਿਵੇਂ ਡਾਕਟਰ, ਨਰਸ, ਇੰਜਨੀਅਰ ਤੇ ਏਆਈ ਖੇਤਰ ਦੇ ਲੋਕਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਡਾਊਨਿੰਗ ਸਟਰੀਟ ਨੇ ਕਿਹਾ ਕਿ ਨਵੇਂ ਨਿਯਮ ਅੰਗਰੇਜ਼ੀ ਦੇ ਉੱਚ ਪੈਮਾਨੇ ਨੂੰ ਯਕੀਨੀ ਬਣਾਉਣ ਲਈ ਹਰ ਪਰਵਾਸ ਮਾਰਗ ’ਤੇ ਭਾਸ਼ਾ ਸਬੰਧੀ ਜ਼ਰੂਰਤਾਂ ਨੂੰ ਸਖ਼ਤ ਕਰਨਗੇ। ਪਹਿਲੀ ਵਾਰ ਇਹ ਨਿਯਮ ਵਿਦੇਸ਼ੀਆਂ ਦੇ ਸਾਰੇ ਬਾਲਗ ਆਸ਼ਰਿਤਾਂ ’ਤੇ ਵੀ ਲਾਗੂ ਹੋਵੇਗਾ, ਜਿਸ ਲਈ ਉਨ੍ਹਾਂ ਨੂੰ ਅੰਗਰੇਜ਼ੀ ਦੇ ਬੁਨਿਆਦੀ ਗਿਆਨ ਦਾ ਮੁਜ਼ਾਹਰਾ ਕਰਨਾ ਪਵੇਗਾ। -ਪੀਟੀਆਈ

Advertisement

Advertisement