ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਦੀਆਂ ਗਲੀਆਂ ’ਚ ਖੜਨ ਲੱਗਾ ਸੀਵਰੇਜ ਦਾ ਪਾਣੀ

05:35 AM May 10, 2025 IST
featuredImage featuredImage
ਬਨੂੜ ਦੀ ਇਕ ਗਲੀ ਵਿਚ ਜਮ੍ਹਾਂ ਹੋਇਆ ਸੀਵਰੇਜ ਦਾ ਪਾਣੀ।

ਕਰਮਜੀਤ ਸਿੰਘ ਚਿੱਲਾ
ਬਨੂੜ, 9 ਮਈ

Advertisement

ਬਨੂੜ ਸ਼ਹਿਰ ਵਿੱਚ ਲੱਗੇ ਸੀਵਰੇਜ ਦੇ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਪੂਰਾ ਸਮਾਂ ਨਾ ਚੱਲਣ ਕਾਰਨ ਸ਼ਹਿਰ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਓਵਰਫ਼ਲੋਅ ਹੋਣ ਲੱਗਿਆ ਹੈ। ਬਨੂੜ ਦੇ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਅਤੇ ਕਈਂ ਹੋਰ ਵਾਰਡਾਂ ਦੀਆਂ ਗਲੀਆਂ ਵਿਚ ਗੰਦਾ ਪਾਣੀ ਓਵਰਫ਼ਲੋਅ ਹੋ ਰਿਹਾ ਹੈ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਦੇ ਵਸਨੀਕਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਤੇ ਕਾਰਜਸਾਧਕ ਅਫਸਰ ਤੋਂ ਓਵਰਫ਼ਲੋਅ ਹੋ ਰਹੇ ਸੀਵਰੇਜ ਦੇ ਪਾਣੀ ਨੂੰ ਤੁਰੰਤ ਰੋਕੇ ਜਾਣ ਦੀ ਮੰਗ ਕਰਦਿਆਂ ਖਦਸ਼ਾ ਪ੍ਰਗਟਾਇਆ ਕਿ ਇਸ ਨਾਲ ਬਰਸਾਤ ਦੇ ਦਿਨਾਂ ਵਿਚ ਬਿਮਾਰੀਆਂ ਫੈਲਣਾ ਦਾ ਵੀ ਡਰ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਵੱਡੀ ਸਮਰੱਥਾ ਵਾਲਾ ਜੈਰਨੇਟਰ ਮੌਜੂਦ ਹੈ ਪਰ ਇਸ ਨੂੰ ਚਲਾਇਆ ਨਹੀਂ ਜਾਂਦਾ।
ਇਸ ਮਾਮਲੇ ਬਾਰੇ ਸੀਵਰੇਜ ਦਾ ਕੰਮ ਕਰਨ ਵਾਲੇ ਠੇਕੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਟਰੀਟਮੈਂਟ ਪਲਾਂਟ ਵਿੱਚ ਬਿਜਲੀ ਦੀ ਸਪਲਾਈ ਘੱਟ ਆ ਰਹੀ ਹੈ, ਜਿਸ ਕਾਰਨ ਟਰੀਟਮੈਂਟ ਪਲਾਂਟ ਵਿੱਚ ਲੱਗੀਆਂ ਮੋਟਰਾਂ ਪੂਰਾ ਸਮਾਂ ਨਹੀਂ ਚੱਲਦੀਆਂ। ਮੋਟਰਾਂ ਨਾ ਚੱਲਣ ਕਾਰਨ ਪੂਰਾ ਪਾਣੀ ਨਹੀਂ ਖਿੱਚਿਆ ਜਾਂਦਾ ਤੇ ਓਵਰਫ਼ਲੋਅ ਹੋ ਜਾਂਦਾ ਹੈ। ਟਰੀਟਮੈਂਟ ਪਲਾਂਟ ’ਚ ਜੈਨਰੇਟਰ ਨਾ ਚਲਾਉਣ ਬਾਰੇ ਉਨ੍ਹਾਂ ਕਿਹਾ ਕਿ ਜੈਨਰੇਟਰ ਵਿੱਚ ਤੇਲ ਪਵਾਉਣ ਤੇ ਬਿਜਲੀ ਦੀ ਘੱਟ ਆ ਰਹੀ ਸਪਲਾਈ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।

ਮਾਮਲਾ ਧਿਆਨ ’ਚ ਨਹੀਂ: ਐੱਸਡੀਓ

Advertisement

ਵਿਭਾਗ ਤੇ ਐੱਸਡੀਓ ਲਵਕੇਸ਼ ਕੁਮਾਰ ਨੇ ਦੱਸਿਆ ਕਿ ਟਰੀਟਮੈਂਟ ਪਲਾਟ ’ਚ ਬਿਜਲੀ ਦੀ ਸਪਲਾਈ ਘੱਟ ਆਉਣ ਕਾਰਨ ਮੋਟਰਾਂ ਨਾ ਚੱਲਣ ਅਤੇ ਜੈਰਨੇਟਰ ਵਿੱਚ ਤੇਲ ਨਾ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਹੱਲ ਕਰਨ ਲਈ ਉਹ ਜੇਈ ਦੀ ਡਿਊਟੀ ਲਾ ਰਹੇ ਹਨ।

Advertisement