ਬਜ਼ੁਰਗ ਦੀ ਕੁੱਟਮਾਰ: ਮਹਿਲਾ ਕਮਿਸ਼ਨ ਵੱਲੋਂ ਰਿਪੋਰਟ ਤਲਬ
05:51 AM Jun 19, 2025 IST
ਪੱਤਰ ਪ੍ਰੇਰਕ
Advertisement
ਜਲੰਧਰ, 18 ਜੂਨ
ਨਕੋਦਰ ਵਿੱਚ ਬਜ਼ੁਰਗ ਔਰਤ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਐਕਟ 2001 ਦੀ ਧਾਰਾ 12 ਤਹਿਤ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਵੀਡੀਓ ਵਿੱਚ ਪਿੰਡ ਰਾਏਪੁਰ ਗੁੱਜਰਾਂ ਦਾ ਗੁਰਜੀਤ ਸਿੰਘ ਅਤੇ ਔਰਤ ਇਕੱਠੇ ਬਜ਼ੁਰਗ ਔਰਤ ਨੂੰ ਕੁੱਟ ਰਹੇ ਹਨ। ਇਸ ’ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਨਿਰਦੇਸ਼ ਦਿੱਤੇ ਹਨ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਪੂਰੀ ਰਿਪੋਰਟ ਭਲਕੇ ਵੀਰਵਾਰ ਤੱਕ ਕਮਿਸ਼ਨ ਦਫ਼ਤਰ ਭੇਜ ਦਿੱਤੀ ਜਾਵੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਜਾਣਕਾਰੀ ਅਨੁਸਾਰ ਇਹ ਵੀਡੀਓ ਰਾਜਵਿੰਦਰ ਸਿੰਘ ਦੇ ਅਕਾਊਂਟ ਤੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ, ਜਿਸ ’ਚ ਦੋਵੇਂ ਜਣੇ ਬਜ਼ੁਰਗ ਨੂੰ ਕੁੱਟ ਰਹੇ ਹਨ।
Advertisement
Advertisement