ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬਚਪਨ ਵਿੱਚ ਸਿੱਖੀ ਭਾਸ਼ਾ ਹੀ ਵਿਅਕਤੀ ਦੀ ਮੁੱਢਲੀ ਬੋਲੀ ਬਣਦੀ ਹੈ’

05:10 AM Jun 10, 2025 IST
featuredImage featuredImage

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 9 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ‘ਮਾਖਿਓਂ ਮਿੱਠੀ ਪੰਜਾਬੀ ਕਿਵੇਂ ਬਣੇ ਨੌਜਵਾਨਾਂ ਅਤੇ ਬੱਚਿਆਂ ਦੇ ਬੋਲਾਂ ਦਾ ਸ਼ਿੰਗਾਰ’ ਵਿਸ਼ੇ ’ਤੇ ਗੋਲਮੇਜ਼ ਕਾਨਫਰੰਸ ਦੌਰਾਨ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ‘ਬਚਪਨ ਵਿੱਚ ਸਿੱਖੀ ਭਾਸ਼ਾ ਹੀ ਕਿਸੇ ਵਿਅਕਤੀ ਦੀ ਮੁੱਢਲੀ ਬੋਲੀ ਬਣਦੀ ਹੈ ਤੇ ਉਸ ਵਿਰਸੇ ਨੂੰ ਵਿਅਕਤੀ ਬਾਕੀ ਸਾਰੀ ਉਮਰ ਸੰਭਾਲਦਾ ਹੈ। ਦੋਸਤ ਬੋਲੀਆਂ ਦਾ ਅਸਰ ਵੀ ਬਚਪਨ ਵਿੱਚ ਸਿੱਖੀਆਂ ਰਹੁ-ਰੀਤਾਂ ਉੱਤੇ ਪੈਂਦਾ ਹੈ ਪਰ ਜੇ ਮਾਂ ਬੋਲੀ ਦੀ ਸਰਵ-ਉੱਚਤਾ ਵਿਅਕਤੀ ਦੇ ਮਨ ਵਿੱਚ ਵੱਸ ਜਾਵੇ ਤਾਂ ਮਨੁੱਖੀ ਵਿਕਾਸ ਦੇ ਨਾਲ-ਨਾਲ ਵਿਅਕਤੀ ਦੇ ਸਰਵ-ਪੱਖੀ ਵਿਕਾਸ ਵਿੱਚ ਕੋਈ ਅੜਿੱਕਾ ਨਹੀਂ ਬਣ ਸਕਦਾ।’
ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਦੀ ਮਿੱਠ-ਬੋਲੜੀ ਸ਼ੈਲੀ ਨੂੰ ਸਮਾਜਿਕ ਪੱਖੋਂ ਬਹਾਲ ਕਰਨ ਲਈ ਮੀਡੀਆ ਦਾ ਵੱਡਾ ਰੋਲ ਹੋਵੇਗਾ। ਕਾਨਫਰੰਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸੰਚਾਰ ਮਾਧਿਅਮਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਬਲਜੀਤ ਬੱਲੀ ਨੇ ਕਿਹਾ ਕਿ ਭਾਸ਼ਾਵਾਂ ਦਾ ਬਦਲਦਾ ਸਰੂਪ ਹੀ ਭਾਸ਼ਾਵਾਂ ਦੇ ਰਲੇਵੇ ਦਾ ਆਧਾਰ ਬਣਦਾ ਹੈ। ਸਰਬਜੀਤ ਧਾਲੀਵਾਲ ਨੇ ਕਿਹਾ ਕਿ ਵਧੀਆ ਤੇ ਮਿੱਠੀ ਪੰਜਾਬੀ ਬੋਲਣ ਤੇ ਵਰਤਣ ਲਈ ਜ਼ਰੂਰੀ ਹੈ ਕਿ ਅਮਰਜੀਤ ਚੰਦਨ, ਕਿਰਪਾਲ ਕਜ਼ਾਕ, ਨਾਹਰ ਸਿੰਘ, ਜਲੌਰ ਸਿੰਘ ਖੀਵਾ ਜਿਹੇ ਪੰਜਾਬੀ ਪ੍ਰੇਮੀਆਂ ਦੀਆਂ ਰਚਨਾਵਾਂ ਪੜ੍ਹ ਕੇ ਭਾਸ਼ਾ ਦੀ ਵਰਤੋਂ ਵਿੱਚ ਸੁਧਾਰ ਕੀਤਾ ਜਾਵੇ। ਹਰਬੰਸ ਸਿੰਘ ਸੋਢੀ ਨੇ ਕਿਹਾ ਕਿ ਪੰਜਾਬੀ ਨਿਰੰਤਰ ਚਲਦਾ ਭਾਸ਼ਾਈ ਪ੍ਰਵਾਹ ਹੈ ਜੋ ਸਾਡੀ ਆਮ ਬੋਲ-ਚਾਲ ਵਿੱਚੋਂ ਕਹਾਵਤਾਂ ਆਦਿ ਦੀ ਵਰਤੋਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਸ੍ਰੀਮਤੀ ਕੰਚਨ ਵਾਸਦੇਵ ਨੇ ਕਿਹਾ ਕਿ ਮਾਂ ਬੋਲੀ ਦੀ ਮਿਠਾਸ ਕਾਇਮ ਕਰਨ ਲਈ ਸਾਹਿਤ ਦੇ ਸਹਾਰੇ ਤੋਂ ਇਲਾਵਾ ਤਕਨੀਕ ਦਾ ਸਹਾਰਾ ਲੈਣਾ ਵੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਸਤਵਿੰਦਰ ਸਿੰਘ ਧੜਾਕ, ਬੀਰ ਇੰਦਰ ਸਿੰਘ, ਜੈ ਸਿੰਘ ਛਿੱਬੜ, ਧਰਮਿੰਦਰ ਸਿੰਘ ਸਿੱਧੂ, ਜਸਵੰਤ ਸਿੰਘ ਪੁਰਬਾ, ਰਮਨਜੀਤ ਸਿੰਘ, ਇੰਦਰਜੀਤ ਸਿੰਘ, ਹੁਸ਼ਿਆਰ ਸਿੰਘ ਰਾਣੂ, ਤਰਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਨਿਆਮੀਆਂ, ਅਵਤਾਰ ਸਿੰਘ ਤੇ ਕਰਮਜੀਤ ਚਿੱਲਾ ਨੇ ਵਿਚਾਰ ਰੱਖੇ।

Advertisement

Advertisement