ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੌ਼ਜ ਨਾਲ ਸਬੰਧਤ ਵੈੱਬਸਾਈਟਾਂ ’ਤੇ ਸਾਈਬਰ ਹਮਲੇ ਦੀ ਕੋੋਸ਼ਿਸ਼

03:20 AM May 03, 2025 IST
featuredImage featuredImage

ਨਵੀਂ ਦਿੱਲੀ (ਅਜੈ ਬੈਨਰਜੀ): ਪਾਕਿਸਤਾਨ ਸਥਿਤ ਹੈਕਰਾਂ ਨੇ ਭਾਰਤੀ ਹਥਿਆਰਬੰਦ ਬਲਾਂ ਨਾਲ ਸਬੰਧਤ ਤਿੰਨ ਵੈੱਬਸਾਈਟਾਂ ’ਤੇ ਸਾਈਬਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਚਾਰ ਦਿਨਾਂ ਅੰਦਰ ਇਹ ਦੂਜਾ ਅਜਿਹਾ ਹਮਲਾ ਹੈ। 28 ਅਪਰੈਲ ਨੂੰ ਹੋਏ ਹਮਲੇ ਦੀ ਤਰ੍ਹਾਂ ਇਸ ਵਾਰ ਵੀ ਕਿਸੇ ਵੀ ਚਾਲੂ ਵੈੱਬਸਾਈਟ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਸੂਤਰਾਂ ਨੇ ਅੱਜ ਦੱਸਿਆ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਹੈਕਰ ਸਮੂਹਾਂ ਜਿਵੇਂ ‘ਸਾਈਬਰ ਗਰੁੱਪ ਐੱਚਓਏਐਕਸ1337’ ਅਤੇ ‘ਨੈਸ਼ਨਲ ਸਾਈਬਰ ਕਰੂ’ ਨੇ ਪਿਛਲੇ 24 ਘੰਟਿਆਂ ਅੰਦਰ ਕੁਝ ਵੈੱਬਸਾਈਟਾਂ ’ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਈਬਰ ਸੁਰੱਖਿਆ ਏਜੰਸੀਆਂ ਨੇ ਹੈਕਿੰਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਤੁਰੰਤ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ। ਹਾਲ ਹੀ ਵਿੱਚ ਹੋਏ ਸਾਈਬਰ ਹਮਲਿਆਂ ਵਿੱਚ ਕ੍ਰਮਵਾਰ ਆਰਮੀ ਪਬਲਿਕ ਸਕੂਲ ਨਗਰੋਟਾ ਤੇ ਸੁੰਜਵਾਂ ਦੀਆਂ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਦਾ ਮਜ਼ਾਕ ਉਡਾਉਣ ਵਾਲੇ ਸੁਨੇਹਿਆਂ ਨਾਲ ਇਨ੍ਹਾਂ ਵੈੱਬਸਾਈਟਾਂ ’ਤੇ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਸਾਬਕਾ ਸੈਨਿਕਾਂ ਦੀ ਸਿਹਤ ਸੇਵਾਵਾਂ ਨਾਲ ਸਬੰਧਤ ਵੈੱਬਸਾਈਟ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਾਕਿਸਤਾਨੀ ਹੈਕਰਾਂ ਵੱਲੋਂ ਬੱਚਿਆਂ, ਫੌਜੀਆਂ ਤੇ ਹੋਰ ਵੈੱਬਸਾਈਟਾਂ ’ਤੇ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

Advertisement

Advertisement