ਫੌਜੀ ਜਵਾਨ ਨਾਲ ਠੱਗੀ
05:40 AM Jan 14, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 13 ਜਨਵਰੀ
ਫੌਜੀ ਜਵਾਨ ਨਾਲ ਓਐੱਲਐਕਸ ਰਾਹੀਂ ਬਾਈਕ ਵੇਚਣ ਦੇ ਨਾਂ ’ਤੇ 31 ਹਜ਼ਾਰ 500 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਯੂਪੀ ਦੇ ਪਿੰਡ ਟੇਕਰ ਜ਼ਿਲ੍ਹਾ ਬਲੀਆ ਵਾਸੀ ਸੋਨੂੰ ਕੁਮਾਰ ਦੀ ਸ਼ਿਕਾਇਤ ’ਤੇ ਸ਼ਹਿਰ ਦੇ ਸਰਸਵਤੀ ਨਗਰ ਵਾਸੀ ਰਾਜੇਸ਼ ਕੁਮਾਰ ਖ਼ਿਲਾਫ਼ ਅੰਬਾਲਾ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੋਟਰਸਾਈਕਲ ਖ਼ਰੀਦਣ ਲਈ ਉਸ ਨੇ ਓਐੱਲਐਕਸ ਰਾਹੀਂ ਇੱਕ ਨੰਬਰ ’ਤੇ ਸੰਪਰਕ ਕੀਤਾ। ਰਾਜੇਸ਼ ਕੁਮਾਰ ਮਾਨਵ ਚੌਕ ਬਾਈਕ ਲੈ ਕੇ ਆਇਆ ਅਤੇ ਸੌਦਾ 31,500 ਰੁਪਏ ਵਿੱਚ ਤੈਅ ਹੋਣ ਮਗਰੋਂ ਸਾਰੀ ਰਕਮ ਅਦਾਇਗੀ ਕਰ ਦਿੱਤੀ। ਉਸ ਨੇ ਅਗਲੇ ਦਿਨ ਫ਼ੋਨ ਕੀਤਾ ਤਾਂ ਰਾਜੇਸ਼ ਨੇ ਨਾ ਤਾਂ ਮੋਟਰਸਾਈਕਲ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਉਸ ਨੇ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਰਾਜੇਸ਼ ਦੇ ਨਾਮ ਨਹੀਂ ਹੈ।
Advertisement
Advertisement