ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੈਕਟਰੀ ਧਮਾਕਾ: ਮਾਲਕ ਤੇ ਉਸ ਦਾ ਪੁੱਤਰ ਗ੍ਰਿਫ਼ਤਾਰ

04:57 AM Jun 01, 2025 IST
featuredImage featuredImage

ਲੰਬੀ (ਇਕਬਾਲ ਸ਼ਾਂਤ): ਫਤੂਹੀਵਾਲਾ ਪਟਾਕਾ ਫੈਕਟਰੀ ਧਮਾਕਾ ਮਾਮਲੇ ਵਿੱਚ ਪੁਲੀਸ ਨੇ ਫੈਕਟਰੀ ਮਾਲਕ ‘ਆਪ’ ਆਗੂ ਤਰਸੇਮ ਸਿੰਘ ਅਤੇ ਉਸ ਦੇ ਪੁੱਤਰ ਨਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਦੋਵਾਂ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੌਰਾਨ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਮਗਰੋਂ ਪੰਜ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ 8 ਜ਼ਖ਼ਮੀਆਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 3 ਔਰਤਾਂ ਸਣੇ 30 ਜ਼ਖ਼ਮੀ ਹਾਲੇ ਜ਼ੇਰੇ ਇਲਾਜ ਹਨ। ਮਲੋਟ ਦੇ ਐੱਸਡੀਐੱਮ ਜਸਪਾਲ ਸਿੰਘ ਬਰਾੜ, ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਅਤੇ ਜ਼ਿਲ੍ਹਾ ਫਾਰਮੈਸੀ ਅਫਸਰ ਡਾ. ਸੁਨੀਲ ਕੁਮਾਰ ਨੇ ਅੱਜ ਸਿਵਲ ਹਸਪਤਾਲ ਬਾਦਲ ਦਾ ਦੌਰਾ ਕੀਤਾ ਅਤੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਐੱਸਡੀਐੱਮ ਨੇ ਜ਼ਖ਼ਮੀਆਂ ਦੇ ਇਲਾਜ ਲਈ 3 ਪੇਂਡੂ ਮੈਡੀਕਲ ਅਫ਼ਸਰਾਂ ਦੀ ਇੱਥੇ ਆਰਜ਼ੀ ਨਿਯੁਕਤੀ ਦੇ ਨਿਰਦੇਸ਼ ਦਿੱਤੇ ਹਨ। ਦੋਵਾਂ ਅਧਿਕਾਰੀਆਂ ਨੇ ਹਸਪਤਾਲ ਵਿੱਚ ਮਲੋਟ, ਲੰਬੀ ਤੇ ਬਾਦਲ ਹਸਪਤਾਲ ਦੇ ਐੱਸਐੱਮਓਜ਼ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਬਾਦਲ ਦੇ ਨਿਰੀਖਣ ਮੌਕੇ ਲੈਬ ਵਿੱਚ ਬੇਨਿਯਮੀਆਂ ਬਾਰੇ ਸਖ਼ਤ ਨੋਟਿਸ ਲਿਆ। ਮੌਕੇ ’ਤੇ ਸਿਵਲ ਸਰਜਨ ਅੱਗੇ ਆਯੂਸ਼ਮਾਨ ਕਾਰਡ ਬਾਇਓਮੈਟ੍ਰਿਕ ’ਚ ਰਿਸ਼ਵਤਖ਼ੋਰੀ ਦਾ ਮੁੁੱਦਾ ਉੱਠਿਆ, ਜਿਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਕੈਪਸ਼ਨ: ਸਿਵਲ ਹਸਪਤਾਲ ਬਾਦਲ ਵਿੱਚ ਜ਼ਖ਼ਮੀਆਂ ਦਾ ਹਾਲ ਪੁੱਛਦੇ ਹੋਏ ਐੱਸਡੀਐੱਮ ਜਸਪਾਲ ਸਿੰਘ ਬਰਾੜ ਅਤੇ ਸਿਵਲ ਸਰਜਨ ਡਾ. ਚੰਦਰ ਸ਼ੇਖਰ।

Advertisement

Advertisement