ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁਲਕਾਰੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਮਾਗਮ

05:57 AM Apr 26, 2025 IST
featuredImage featuredImage
ਪੱਤਰ ਪ੍ਰੇਰਕ
Advertisement

ਜਲੰਧਰ, 25 ਅਪਰੈਲ

ਸਾਹਿਤਕ ਅਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਜਲੰਧਰ ਵੱਲੋਂ ਦੇਸ਼ ਭਗਤ ਹਾਲ ਜਲੰਧਰ ਵਿੱਚ ਭਾਰਤੀ ਸਾਹਿਤ ਅਕਾਦਮੀ ਐਵਾਰਡ ਜੇਤੂ ਸ਼ਾਇਰਾ ਪਾਲ ਦਾ ਕਵਿਤਾ ਪਾਠ, ਕਵਿਤਾ ਨਾਲ ਸੰਵਾਦ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਪਾਲ ਕੌਰ ਨੇ ਆਪਣੀ ਸਿਰਜਣਾ ਦੇ ਸਰੋਤ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਆਪਣੀਆਂ ਪ੍ਰਸਿੱਧ ਅਤੇ ਨਵੀਆਂ ਕਵਿਤਾਵਾਂ ਸੁਣਾਈਆਂ। ਉਪਰੰਤ ਸਮਾਗਮ ਵਿੱਚ ਪੁੱਜੇ ਸਾਹਿਤਕਾਰਾਂ ਨੇ ਪਾਲ ਕੌਰ ਨੂੰ ਸਵਾਲ ਵੀ ਕੀਤੇ। ਪਾਲ ਕੌਰ ਤੋਂ ਬਾਅਦ ਕੈਨੇਡਾ ਤੋਂ ਪੁੱਜੀ ਸ਼ਾਇਰਾ ਸੁਰਜੀਤ (ਟਰਾਂਟੋ) ਨੇ ਵੀ ਆਪਣੀ ਸਿਰਜਣਕਾਰੀ ਤੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਸੰਚਾਲਨ ਫੁਲਕਾਰੀ ਦੇ ਜਰਨਲ ਸਕੱਤਰ ਮੱਖਣ ਮਾਨ ਨੇ ਕੀਤਾ। ਇਸ ਮੌਕੇ ਭਗਵੰਤ ਰਸੂਲਪੁਰੀ, ਰਕੇਸ਼ ਆਨੰਦ, ਡਾ. ਸ਼ੈਲਸ, ਕੇਸਰ, ਅਜੈ ਕੁਮਾਰ ਨੇ ਚਰਚਾ ਵਿੱਚ ਹਿੱਸਾ ਲਿਆ। ਅੰਤ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਆਪਣੀਆਂ ਗ਼ਜ਼ਲਾਂ ਨਾਲ ਮਹਿਫਿਲ ਦਾ ਰੰਗ ਬੰਨ੍ਹ ਦਿੱਤਾ ਤੇ ਉਨ੍ਹਾਂ ਆਏ ਹੋਏ ਮਹਿਮਾਨ ਸ਼ਾਇਰਾਂ ਤੇ ਸਰੋਤਿਆਂ, ਕਵੀਆਂ ਦਾ ਧੰਨਵਾਦ ਵੀ ਕੀਤਾ। ਅੰਤ ਵਿੱਚ ਪਹਿਲਗਾਮ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਕ ਮਤਾ ਪਾਸ ਕੀਤਾ ਕਿ ਇਸ ਅਤਿਵਾਦੀ ਹਮਲੇ ਨੂੰ ਫਿਰਕੂ ਰੰਗਤ ਨਾ ਦਿੱਤੀ ਜਾਵੇ। ਇਹ ਮੁਸਲਮਾਨਾਂ ਵੱਲੋਂ ਕੀਤਾ ਹਮਲਾ ਨਹੀਂ ਬਲਕਿ ਅਤਿਵਾਦੀਆਂ ਵੱਲੋਂ ਕੀਤਾ ਹਮਲਾ ਹੈ।

Advertisement

 

Advertisement