ਸਤਨਾਮ ਸਿੰਘ ਸੱਤੀਮਸਤੂਆਣਾ ਸਾਹਿਬ, 26 ਦਸੰਬਰਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿੱਚ ਪ੍ਰਿੰਸੀਪਲ ਵਿਜੇ ਪਲਾਹਾ ਦੀ ਨਿਗਰਾਨੀ ਹੇਠ ਸਪੋਰਟਸ ਅਥਾਰਿਟੀ ਆਫ਼ ਇੰਡੀਆ ਰਿਜਨਲ ਸੈਂਟਰ ਦੇ ਸਹਾਇਕ ਨਿਰਦੇਸ਼ਕ ਪੁਸ਼ਕਰ ਸਿੰਘ ਦੇ ਸਹਿਯੋਗ ਸਦਕਾ ‘ਫਿੱਟ ਇੰਡੀਆ ਵੀਕ 2024’ ਤਹਿਤ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਬ ਇੰਸਪੈਕਟਰ ਅਰਮਾਨਦੀਪ ਸਿੰਘ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਗੀਤਾ ਠਾਕੁਰ, ਪ੍ਰੋਫੈਸਰ ਸੋਹਨਦੀਪ ਸਿੰਘ ਜੁਗਨੂੰ ਅਤੇ ਪ੍ਰੋਫੈਸਰ ਰਾਜਵਿੰਦਰ ਸਿੰਘ ਧਨੌਲਾ ਵੀ ਸ਼ਾਮਲ ਹੋਏ। ਇਸ ਸਮਾਗਮ ਵਿੱਚ ਵੱਖ-ਵੱਖ ਵਰਗਾਂ ਲਈ 100 ਮੀਟਰ ਦੌੜ ਲੜਕੇ-ਲੜਕੀਆਂ, 50 ਮੀਟਰ ਤਿੰਨ ਲੱਤਾਂ ਵਾਲੀ ਦੌੜ, 50 ਮੀਟਰ ਬੋਰੀ ਦੌੜ, ਰੱਸਾਕੱਸ਼ੀ ਤੇ 50 ਮੀਟਰ ਰੁਕਾਵਟ ਵਾਲੀ ਦੌੜ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਸਬ ਇੰਸਪੈਕਟਰ ਅਰਮਾਨਦੀਪ ਸਿੰਘ ਨੇ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਵੀ ਕੀਤਾ। ਪ੍ਰਿੰਸੀਪਲ ਸ੍ਰੀ ਪਲਾਹਾ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਅਨੂ ਸੋਰੀ, ਅਮਰਿੰਦਰ ਕੌਰ ਸਿੱਧੂ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਸਟਾਫ ਮੈਂਬਰਾਂ ਵੱਲੋਂ ਖੇਡਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਿੱਤਾ ਗਿਆ।