ਫਿਲਮ ‘ਓਜੀ’ 25 ਸਤੰਬਰ ਨੂੰ ਹੋਵੇਗੀ ਰਿਲੀਜ਼
05:08 AM May 27, 2025 IST
ਨਵੀਂ ਦਿੱਲੀ: ਪਵਨ ਕਲਿਆਣ ਦੀ ਫਿਲਮ ‘ਓਜੀ’ ਇਸ ਸਾਲ ਸਤੰਬਰ ਮਹੀਨੇ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸ਼ੂਜੀਤ ਨੇ ਕੀਤਾ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਸ਼ੂਜੀਤ ਨੇ ‘ਸਾਹੋ’, ‘ਰਨ ਰਾਜਾ ਰਨ’ ਅਤੇ ‘ਕੇਏ’ ਬਣਾਈਆਂ ਸਨ। ਇਸ ਫਿਲਮ ਦਾ ਨਿਰਮਾਣ ਡੀਵੀਵੀ ਦਨਾਇਆ ਅਤੇ ਕਲਿਆਣ ਦਸਾਰੀ ਨੇ ਆਪਣੇ ਪ੍ਰੋਡਕਸ਼ਨ ਬੈਨਰ ਡੀਵੀਵੀ ਐਂਟਰਟੇਨਮੈਂਟ ਤਹਿਤ ਕੀਤਾ ਹੈ। ਇਸ ਫਿਲਮ ਸਬੰਧੀ ਪ੍ਰੋਡਕਸ਼ਨ ਬੈਨਰ ਡੀਵੀਵੀ ਐਂਟਰਟੇਨਮੈਂਟ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਐੱਕਸ’ ’ਤੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਇਹ ਫਿਲਮ 25 ਸਤੰਬਰ 2025 ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ‘ਓਜੀ’ ਵਿੱਚ ਪ੍ਰਿਯੰਕਾ ਮੋਹਨ ਅਤੇ ਇਮਰਾਨ ਹਾਸ਼ਮੀ ਵੀ ਨਜ਼ਰ ਆਉਣਗੇ। ਇਸ ਫਿਲਮ ਰਾਹੀਂ ਇਹ ਦੋਵੇਂ ਆਪਣੇ ਤੇਲਗੂ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨਗੇ। ਇਸ ਫਿਲਮ ਦਾ ਸੰਗੀਤ ਥਾਮਨ ਐੱਸ ਨੇ ਤਿਆਰ ਕੀਤਾ ਹੈ। ਪਹਿਲਾਂ ਇਸ ਫਿਲਮ ਨੂੰ 27 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ। -ਪੀਟੀਆਈ
Advertisement
Advertisement