ਫਾਇਨਾਂਸਰ ਵੱਲੋਂ ਔਰਤ ਦੇ ਘਰ ਨੂੰ ਲਾਇਆ ਜਿੰਦਾ ਤੋੜਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 23 ਮਈ
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਅੱਜ ਰੈਲੀ ਕਰਕੇ ਕਬਜ਼ਾਧਾਰੀ ਵੱਲੋਂ ਸੰਤੋਸ਼ ਰਾਣੀ ਵਾਸੀ ਲਹਿਰਾਗਾਗਾ ਦੇ ਘਰ ’ਚ ਲੱਗੇ ਜ਼ਿੰਦਰੇ ਤੋੜ ਦਿੱਤੇ ਗਏ ਤੇ ਪੀੜਤਾਂ ਦਾ ਮੁੜ ਤੋਂ ਘਰ ਵਸੇਬਾ ਕਰਵਾ ਦਿੱਤਾ ਗਿਆ। ਅੱਜ ਐੱਸਡੀਐੱਮ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਮਜ਼ਦੂਰਾਂ ਅਤੇ ਕਿਸਾਨ ਨਿਹੰਗ ਸਿੰਘ ਦਾ ਵੱਡਾ ਜਥਾ ਸ਼ਾਮਲ ਹੋਇਆ ਤੇ ਪੰਜਾਬ ਸਰਕਾਰ ਅਤੇ ਫਾਇਨਾਂਸ ਕਰਨ ਵਾਲੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਨਵਾਗਾਉਂ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਊਧਮ ਸਿੰਘ ਸੰਤੋਖਪੁਰਾ, ਅਰਬਾਂ ਖਰਬਾਂ ਤਰਨ ਦਲ ਦੇ ਆਗੂ ਮਨਪ੍ਰੀਤ ਕੌਰ ਖਾਲਸਾ ਨੇ ਕਿਹਾ ਕਿ ਫਾਇਨਾਂਸ ਕਰਨ ਵਾਲੇ ਬਲਦੀਪ ਸਿੰਘ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਕਾਮਰੇਡ ਬਿੱਟੂ ਸਿੰਘ ਖੋਖਰ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ, ਗੁਰਮੀਤ ਸਿੰਘ ਨੰਦਗੜ੍ਹ ਲਿਬਰੇਸ਼ਨ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਘਰਾਗਣਾ ਰਾਮਫਲ ਬਸੈਰਾ, ਬਾਬਾ ਸ਼ੰਗਾਰਾ ਸਿੰਘ ਖਾਲਸਾ ਆਦਿ ਹਾਜ਼ਰ ਸਨ।
ਮਾਮਲਾ ਅਦਾਲਤ ’ਚ ਲੈ ਕੇ ਜਾਵਾਂਗਾ: ਬਲਦੀਪ ਸਿੰਘ
ਕਬਜ਼ਾਧਾਰੀ ਬਲਦੀਪ ਸਿੰਘ ਨੇ ਕਿਹਾ ਕਿ ਉਸ ਦਾ ਲੱਖਾਂ ਰੁਪਏ ਲੈਣ ਦੇਣ ਦਾ ਝਗੜਾ ਚੱਲਦਾ ਸੀ ਅਤੇ ਮਜ਼ਦੂਰ ਮੁਕਤੀ ਮੋਰਚਾ ਤੇ ਨਿਹੰਗਾਂ ਨਾਲ ਮਿਲ ਕੇ ਜਬਰੀ ਕਬਜ਼ਾ ਕਰ ਲਿਆ। ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ।