ਫਾਇਨਾਂਸਰਾਂ ਦੇ ਸਤਾਏ ਨੌਜਵਾਨ ਨੇ ਫ਼ਾਹਾ ਲਿਆ
05:57 AM May 07, 2025 IST
ਪੱਤਰ ਪ੍ਰੇਰਕ
ਜਗਰਾਉਂ, 6 ਮਈ
ਇੱਥੋਂ ਦੇ ਰਹਿਣ ਵਾਲੇ ਰੈਡੀਮੇਡ ਕੱਪੜਿਆਂ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਲੰਘੇ ਕੱਲ੍ਹ ਫਾਇਨਾਂਸਰਾਂ ਤੋਂ ਮਿਲ ਰਹੀਆਂ ਧਮਕੀਆਂ ਕਾਰਨ ਖ਼ੁਦਕੁਸ਼ੀ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਸ਼ਹਿਰ ਦੇ ਇੱਕ ਹੋਰ ਨੌਜਵਾਨ ਨੇ ਫਾਇਨਾਂਸਰਾਂ ਤੋਂ ਲਿਆ ਕਰਜ਼ ਨਾ ਮੋੜੇ ਜਾਣ ਕਾਰਨ ਘਰ ਵਿੱਚ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕ ਪਲਵਿੰਦਰ ਸਿੰਘ ਵਾਸੀ ਅਗਵਾੜ ਲਧਾਈ (ਚੁੰਗੀ ਨੰਬਰ 5) ਦੀ ਪਤਨੀ ਨੇ ਦੱਸਿਆ ਕਿ ਉਹ ਦੋਵੇਂ ਲੁਧਿਆਣੇ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਦੇ ਹਨ। ਪਲਵਿੰਦਰ ਨੇ ਭੈਣਾਂ ਦੇ ਵਿਆਹ ਲਈ ਆਪਣੇ ਸਹੁਰਿਆਂ ਰਾਹੀਂ ਕਿਸੇ ਫਾਇਨਾਂਸਰ ਤੋਂ ਪੈਸੇ ਵਿਆਜ ’ਤੇ ਲਏ ਸਨ। ਸਮੇਂ ਸਿਰ ਪੈਸੇ ਨਾ ਮੋੜਨ ਕਾਰਨ ਵਿਆਜ ਵਧਦਾ ਗਿਆ। ਫਾਇਨਾਂਸਰ ਉਸ ’ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਹੇ ਸੀ।
ਇਸ ਪ੍ਰੇਸ਼ਾਨੀ ਕਾਰਨ ਪਲਵਿੰਦਰ ਸਿੰਘ ਨੇ ਪਹਿਲਾਂ ਸ਼ਰਾਬ ਪੀਤੀ ਮਗਰੋਂ ਪੱਖੇ ਨਾਲ ਫਾਹਾ ਲੈ ਲਿਆ। ਨਿੱਜੀ ਹਸਪਤਾਲ ਵਿੱਚ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement