ਫ਼ੈਸ਼ਨ ਸ਼ੋਅ ’ਚ ਰਹਿਮਤਜੋਤ ਨੇ ‘ਮਿਸ ਟੀਨ’ ਦਾ ਖ਼ਿਤਾਬ ਜਿੱਤਿਆ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 23 ਦਸੰਬਰ
ਇੱਥੋਂ ਦੀ ਰਹਿਮਤਜੋਤ ਕੌਰ ਚਾਨੀ (13) ਪੁੱਤਰੀ ਰਾਜਿੰਦਰ ਸਿੰਘ ਚਾਨੀ ਨੇ ਫ਼ੈਸ਼ਨ ਸ਼ੋਅ ਸੀਜ਼ਨ-4 ਵਿੱਚ ‘ਮਿਸ ਟੀਨ 2024’ ਦਾ ਖ਼ਿਤਾਬ ਜਿੱਤ ਕੇ ਸ਼ਹਿਰ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲਾ (ਕਿਡਜ਼ ਐਂਡ ਟੀਨ ਫ਼ੈਸ਼ਨ ਸ਼ੋਅ) ਦਿੱਲੀ ਦੇ ਕਨਾਟ ਪਲੇਸ ਸਥਿਤ ਇਕ ਹੋਟਲ ਵਿੱਚ ਪੀਬੀ ਈਵੈਂਟ ਟਰੱਸਟ ਅਤੇ ਮਿਸ ਅਰਚਨਾ ਗੌੜ ਕੋ-ਫਾਊਂਡਰ ਵੱਲੋਂ ਕਰਵਾਇਆ ਗਿਆ ਸੀ। ਰਹਿਮਤਜੋਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ 21 ਦਸੰਬਰ ਨੂੰ ਹੋਏ ਗਰੈਂਡ ਫੀਨਾਲੇ ਦੌਰਾਨ ਰਹਿਮਤਜੋਤ ਕੌਰ ਲੜਕੀਆਂ ਦੇ 12 ਤੋਂ 19 ਸਾਲ ਗਰੁੱਪ ਮੁਕਾਬਲੇ ਵਿੱਚੋਂ ਜੇਤੂ ਰਹੀ। ਇਸ ਮੌਕੇ ਹਿੰਦੀ ਫ਼ਿਲਮਾਂ ਦੀ ਕਲਾਕਾਰ ਜ਼ੋਇਆ ਅਫਰੋਜ਼ ਨੇ ਵੀ ਰਹਿਮਤਜੋਤ ਕੌਰ ਦੀ ਸ਼ਲਾਘਾ ਕੀਤੀ। ਅੱਜ ਸ਼ਹਿਰ ਵਿੱਚ ਪਹੁੰਚਣ ’ਤੇ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਹਿਮਤਜੋਤ ਕੌਰ ਦਾ ਸਵਾਗਤ ਕੀਤਾ। ਇਸ ਮੌਕੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੇ ਪ੍ਰਧਾਨ ਵਿਮਲ ਜੈਨ ਪ੍ਰਧਾਨ, ਵਿਦਿਆਰਥੀ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਵਰਮਾ ਅਤੇ ਮੈਂਬਰਾਂ ਆਦਿ ਸ਼ਾਮਲ ਸਨ।