ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਲਈ ਵਿਸ਼ੇਸ਼ ਰੇਲ ਸੇਵਾ ਸ਼ੁਰੂ

05:45 AM Jun 14, 2025 IST
featuredImage featuredImage
ਫ਼ਿਰੋਜ਼ਪੁਰ ’ਚ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਨਮਾਨ ਕਰਦੇ ਹੋਏ ਸਿੱਖ ਆਗੂ।

ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੂਨ
ਫ਼ਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਲਈ ਅੱਜ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਗਈ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਰੀ ਝੰਡੀ ਦਿਖਾ ਕੇ ਰੇਲਗੱਡੀ ਨੂੰ ਰਵਾਨਾ ਕੀਤਾ। ਪਹਿਲਾਂ ਇਸ ਰੇਲਗੱਡੀ ਨੂੰ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਹਰੀ ਝੰਡੀ ਦਿਖਾਈ ਜਾਣੀ ਸੀ ਪਰ ਅਹਿਮਦਾਬਾਦ ਜਹਾਜ਼ ਹਾਦਸੇ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਰੱਦ ਹੋ ਗਿਆ। ਛਾਉਣੀ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਚੱਲਣ ਤੋਂ ਪਹਿਲਾਂ ਵਿਸ਼ੇਸ਼ ਅਰਦਾਸ ਕੀਤੀ ਗਈ।ਇਸ ਮੌਕੇ ’ਤੇ ਬਾਬਾ ਕੁਲਦੀਪ ਸਿੰਘ ਚਰਨ ਸਾਹਿਬ ਵਾਲੇ, ਦਲ ਪੰਥ ਦੇ ਮੁੱਖ ਜਥੇਦਾਰ ਬਾਬਾ ਦੀਪ ਸਿੰਘ, ਸੰਤ ਬਾਬਾ ਕਰਮ ਸਿੰਘ ਭਾਵਾਲ ਵਾਲੇ, ਜਥੇਦਾਰ ਬਾਬਾ ਸਤਨਾਮ ਸਿੰਘ ਹਜ਼ੂਰ ਸਾਹਿਬ, ਐੱਸਜੀਪੀਸੀ ਮੈਂਬਰ ਸਤਪਾਲ ਸਿੰਘ ਤਲਵੰਡੀ, ਐੱਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰਖਾਂ, ਬਾਬਾ ਗੁਰਮੇਲ ਸਿੰਘ ਜਾਮਨੀ ਸਾਹਿਬ ਕਾਰ ਸੇਵਾ, ਅਤੇ ਸੰਤ ਬਾਬਾ ਸੁੱਚਾ ਸਿੰਘ ਨਾਨਕਸਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਐੱਸਜੀਪੀਸੀ ਵੱਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ-ਨਾਂਦੇੜ ਐੱਕਸਪ੍ਰੈਸ (ਗੱਡੀ ਨੰਬਰ 14622) ਹਰ ਸ਼ੁੱਕਰਵਾਰ ਨੂੰ ਦੁਪਹਿਰ 1:25 ਵਜੇ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਐਤਵਾਰ ਸਵੇਰੇ 3:30 ਵਜੇ ਨਾਂਦੇੜ ਪਹੁੰਚੇਗੀ। ਵਾਪਸੇ ਸਮੇਂ ਇਹ ਰੇਲਗੱਡੀ ਐਤਵਾਰ ਸਵੇਰੇ 11.50 ਵਜੇ ਨਾਦੇੜ ਸਾਹਿਬ ਤੋਂ ਚੱਲੇਗੀ ਅਤੇ ਮੰਗਲਵਾਰ ਤੜਕੇ 4.30 ਵਜੇ ਫਿਰੋਜ਼ਪੁਰ ਪੁੱਜੇਗੀ। ਉਨ੍ਹਾਂ ਦੱਸਿਆ ਕਿ ਇਸ ਰੇਲਗੱਡੀ ਵਿੱਚ ਕੁੱਲ 19 ਕੋਚ ਹੋਣਗੇ। ਇਸ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਸਿੱਖ ਸੰਗਤ ਦੇ ਨਾਲ-ਨਾਲ ਸ਼ਿਰੜੀ ਸਾਈਂ ਬਾਬਾ ਅਤੇ ਸ਼ਨੀ ਸ਼ਿੰਗਣਾਪੁਰ ਜਾਣ ਵਾਲੇ ਸ਼ਰਧਾਲੂਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਰਾਣਾ ਸੋਢੀ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ਿਰੋਜ਼ਪੁਰ ਲਈ ਇੱਕ ਵੱਡਾ ਤੋਹਫ਼ਾ ਕਰਾਰ ਦਿੱਤਾ। ਆਗਾਮੀ 18 ਜੂਨ ਨੂੰ ਹਰਿਦੁਆਰ ਲਈ ਵੀ ਇੱਕ ਸਿੱਧੀ ਰੇਲ ਸੇਵਾ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ, ਮੋਗਾ ਤੋਂ ਦਿੱਲੀ ਲਈ ਚੱਲਣ ਵਾਲੀ ਮੋਗਾ ਇੰਟਰਸਿਟੀ ਸੁਪਰਫਾਸਟ ਐਕਸਪ੍ਰੈਸ ਰੇਲਗੱਡੀ ਨੂੰ ਰੇਲਵੇ ਮੰਤਰਾਲੇ ਨੇ ਹੁਣ ਫ਼ਿਰੋਜ਼ਪੁਰ ਤੋਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਗੱਡੀ ਹੁਣ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਤੋਂ ਚੱਲੇਗੀ, ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਭਰਪੂਰ ਲਾਭ ਮਿਲੇਗਾ। ਲੰਬੇ ਸਮੇਂ ਤੋਂ ਬੰਦ ਪਈ ਫ਼ਿਰੋਜ਼ਪੁਰ-ਚੰਡੀਗੜ੍ਹ ਰੇਲਗੱਡੀ ਵੀ ਏਸੀ ਕੋਚਾਂ ਸਮੇਤ ਜੂਨ ਦੇ ਆਖ਼ਰੀ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮੁੜ ਸ਼ੁਰੂ ਹੋ ਜਾਵੇਗੀ।

Advertisement

Advertisement