ਫ਼ਰਜ਼ੀ ਕਸਟਮ ਅਧਿਕਾਰੀ ਨੇੇ 25.40 ਲੱਖ ਠੱਗੇ
05:42 AM May 27, 2025 IST
ਫ਼ਰੀਦਾਬਾਦ: ਫ਼ਰੀਦਾਬਾਦ ਵਿੱਚ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਦੀ ਟੀਮ ਨੇ 25.40 ਲੱਖ ਦੀ ਧੋਖਾਧੜੀ ਦੇ ਦੋਸ਼ ਹੇਠ ਰਿਤਿਨ ਦਲੀਪ ਵਾਸੀ ਅਹਿਮਦਾਬਾਦ (ਗੁਜਰਾਤ) ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-80 ਫ਼ਰੀਦਾਬਾਦ ਦੇ ਇੱਕ ਵਸਨੀਕ ਨੇ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ 29 ਨਵੰਬਰ 2024 ਨੂੰ ਇੱਕ ਵਿਅਕਤੀ ਨੇ ਖੁਦ ਨੂੰ ਕਸਟਮ ਅਧਿਕਾਰੀ ਦੱਸ ਕੇ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਉਸ ਦੇ ਨਾਮ ’ਤੇ ਇੱਕ ਪਾਰਸਲ ਮਲੇਸ਼ੀਆ ਜਾ ਰਿਹਾ ਹੈ, ਜਿਸ ਵਿੱਚ 16 ਜਾਅਲੀ ਪਾਸਪੋਰਟ, 140 ਗ੍ਰਾਮ ਨਸ਼ੀਲੇ ਪਾਊਡਰ ਅਤੇ 58 ਏਟੀਐਮ ਕਾਰਡ ਹਨ। ਇਸ ਮਗਰੋਂ ਉਸ ਵਿਅਕਤੀ ਨੇ ਮੁੰਬਈ ਵਿੱਚ ਕੇਸ ਦਰਜ ਕਰਨ ਦੀ ਗੱਲ ਆਖੀ ਤੇ ਕਿਹਾ ਕਿ ਜੇਕਰ ਉਹ ਮਾਮਲਾ ਰਫ਼ਾ ਦਫ਼ਾ ਕਰਨਾ ਚਾਹੁੰਦਾ ਹੈ ਤਾਂ 25.40 ਲੱਖੇ ਰੁਪਏ ਦੇਵੇ। ਗ੍ਰਿਫ਼ਤਾਰੀ ਦੇ ਡਰੋਂ ਸ਼ਿਕਾਇਤਕਰਤਾ ਨੇ ਧੋਖਾਧੜੀ ਕਰਨ ਵਾਲਿਆਂ ਦੁਆਰਾ ਦੱਸੇ ਖਾਤੇ ਵਿੱਚ ਪੈਸੇ ਟਰਾਂਸਫ਼ਰ ਕਰ ਦਿੱਤੇ ਸਨ। -ਪੱਤਰ ਪ੍ਰੇਰਕ
Advertisement
Advertisement