ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਲੈਟ ਵਿੱਚ ਕੰਮ ਕਰਦੀ ਕੁੜੀ ਨੇ ਫਾਹਾ ਲਿਆ

01:35 PM May 09, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਜ਼ੀਰਕਪੁਰ, 8 ਮਈ

ਇਥੋਂ ਦੀ ਸਵਿੱਤਰੀ ਗ੍ਰੀਨ ਸੁਸਾਇਟੀ ਵਿੱਚ ਇੱਕ ਫਲੈਟ ਵਿੱਚ ਕੰਮ ਕਰਨ ਵਾਲੀ 17 ਸਾਲਾ ਕੁੜੀ ਨੇ ਭੇਤ-ਭਰੇ ਹਾਲਾਤ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸਦੀ ਖ਼ਬਰ ਮਿਲਣ ਮਗਰੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਸਾਇਟੀ ਦੇ ਬਾਹਰ ਜ਼ੋਰਦਾਰ ਹੰਗਾਮਾ ਕੀਤਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾ 17 ਸਾਲਾ ਦੀ ਸਲੋਨੀ ਵਾਸੀ ਮੁਜ਼ਫਰਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਲੋਹਗੜ੍ਹ ਰੋਡ ਵੀਆਈਪੀ ਰੋਡ ‘ਤੇ ਸਥਿਤ ਸਵਿੱਤਰੀ ਗ੍ਰੀਨ-1 ਸੁਸਾਇਟੀ ਵਿੱਚ ਟਾਵਰ ਨੰਬਰ 11 ਦੇ ਫਲੈਟ ਵਿੱਚ ਘਰੇਲੂ ਕੰਮ ਕਰਦੀ ਸੀ ਜੋ ਉਥੇ ਹੀ ਰਹਿੰਦੀ ਸੀ। ਉਸ ਵੱਲੋਂ ਭੇਤ-ਭਰੇ ਹਾਲਾਤ ਵਿੱਚ ਬੀਤੀ ਰਾਤ ਰਸੋਈ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸਦੀ ਮੌਤ ਦਾ ਪਤਾ ਚੱਲਣ ਮਗਰੋਂ ਉਸਦੇ ਪਰਿਵਾਰਕ ਮੈਂਬਰ ਤੇ ਹੋਰ ਰਿਸ਼ਤੇਦਾਰ ਸੁਸਾਇਟੀ ਵਿੱਚ ਪਹੁੰਚ ਗਏ ਅਤੇ ਜ਼ੋਰਦਾਰ ਹੰਗਾਮਾ ਕੀਤਾ। ਪੁਲੀਸ ਨੇ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਲਾਸ਼ ਨੂੰ ਉਥੋਂ ਕੱਢ ਕੇ ਸਿਵਲ ਹਸਪਤਾਲ ਲਿਆਂਦਾ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰ ਵੱਲੋਂ ਐਂਬੂਲੈਂਸ ਨੂੰ ਘੇਰ ਕੇ ਉਸ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਫਲੈਟ ਮਾਲਕ ਵਿਕਾਸ ਤਲਵਾਰ ਨੇ ਦੱਸਿਆ ਕਿ ਬੀਤੀ ਸ਼ਾਮ ਪਰਿਵਾਰ ਨਾਲ ਕਿਸੇ ਕੰਮ ਗਿਆ ਸੀ। ਪਿੱਛੋਂ ਲੜਕੀ ਘਰ ਵਿੱਚ ਇਕੱਲੀ ਸੀ। ਦੇਰ ਰਾਤ ਜਦੋਂ ਵਾਪਸ ਪਰਤੇ ਤਾਂ ਉਸਦੀ ਲਾਸ਼ ਰਸੋਈ ਵਿੱਚ ਲਟਕ ਰਹੀ ਸੀ।

Advertisement

Advertisement