ਫਰਿੰਦਰ ਪਾਲ ਗੁਲਿਆਣੀ ਨਰਾਇਨਗੜ੍ਹ, 21 ਮਈ ਨਰਾਇਨਗੜ੍ਹ ਵਿੱਚ ਅੱਜ ਸ਼ਾਮ ਸਾਡੇ ਚਾਰ ਕੁ ਵਜੇ ਕਾਲਾ ਬਦਲ ਆਉਣ ਕਾਰਨ ਘੁੱਪ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਚਲੀ ਤੇਜ਼ ਹਨੇਰੀ ਅਤੇ ਗੜਿਆ ਨਾਲ ਪਏ ਤੇਜ਼ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਮੀਂਹ ਅਤੇ ਹਨੇਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਦਿਵਾ ਦਿੱਤੀ। ਨਰਾਇਨਗੜ੍ਹ ਸ਼ਹਿਰ ਵਿੱਚ ਪਿਛਲੇ ਕਈਂ ਦਿਨਾਂ ਤੋਂ ਅੱਤ ਦੀ ਗਰਮੀ ਦਾ ਕਹਿਰ ਚਲ ਰਿਹਾ ਸੀ ਤੇ ਗਰਮੀ ਨੇ ਆਮ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਸੀ। ਸ਼ਹਿਰ ਦੇ ਬਾਜ਼ਾਰ ਵਿੱਚ ਵੀ ਗਰਮੀ ਹੋਣ ਦੇ ਚਲਦਿਆਂ ਮੰਦੀ ਛਾਈ ਹੋਈ ਸੀ। ਅੱਜ ਸ਼ਾਮ ਨੂੰ ਅਚਾਨਕ ਮੌਸਮ ਤਬਦੀਲ ਹੋ ਗਿਆ ਅਤੇ ਬੱਦਲਵਾਈ ਹੋ ਗਈ। ਹਨੇਰਾ ਛਾ ਗਿਆ ਅਤੇ ਹਨੇਰੀ ਚੱਲ ਪਈ। ਹਨੇਰੀ ਤੋਂ ਬਾਅਦ ਗੜਿਆ ਨਾਲ ਪਏ ਤੇਜ਼ ਮੀਂਹ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ।
04:25 AM May 22, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਮਈ
ਐੱਚਐੱਸਈਬੀ ਵਰਕਰ ਯੂਨੀਅਨ ਯੂਨਿਟ ਬਾਬੈਨ ਦੇ ਕਰਮਚਾਰੀਆਂ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਬਿਜਲੀ ਦਫਤਰ ਵਿੱਚ ਗੇਟ ਮੀਟਿੰਗ ਕੀਤੀ। ਸਬ ਯੂਨਿਟ ਬਾਬੈਨ ਦੇ ਪ੍ਰਧਾਨ ਸੰਦੀਪ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੰਟਰੈਕਟ ਐਂਪਲਾਈਜ਼ ਯੂਨੀਅਨ ਛੱਡ ਕੇ ਆਏ ਬਿਜਲੀ ਮੁਲਾਜ਼ਮਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਯੂਨਿਟ ਪ੍ਰਧਾਨ ਸੰਦੀਪ ਸੈਣੀ ਨੇ ਕਿਹਾ ਕਿ ਸਰਕਾਰ ਨੂੰ ਬਿਜਲੀ ਕਰਮਚਾਰੀਆਂ ਦੀਆਂ ਸਾਰੀਆਂ ਲਟਕਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਕੇ ਬਿਜਲੀ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ। ਕੰਟਰੈਕਟਡ ਐਂਪਲਾਈਜ਼ ਯੂਨੀਅਨ ਛੱਡਣ ਵਾਲੇ ਕਰਮਚਾਰੀਆਂ ਮਹਿੰਦਰ ਸਿੰਘ, ਰਾਜੇਸ਼ ਸੈਣੀ, ਕੁਲਦੀਪ ਸਿੰਘ,ਤੇ ਰਾਹੁਲ ਸੈਣੀ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐੱਚਐੱਸਈਬੀ ਵਰਕਰ ਯੂਨੀਅਨ ਵਿੱਚ ਪੂਰਾ ਮਾਣ ਸਤਿਕਾਰ ਮਿਲੇਗਾ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ’ਤੇ ਸੰਘਰਸ਼ ਵਿੱਢਿਆ ਜਾਵੇਗਾ।
Advertisement
Advertisement