ਫਗਵਾੜਾ: ਲੋਕ ਅਦਾਲਤ ’ਚ 1871 ਕੇਸ ਨਿਬੇੜੇ
05:55 AM May 26, 2025 IST
ਪੱਤਰ ਪ੍ਰੇਰਕ
ਫਗਵਾੜਾ, 25 ਮਈ
ਫਗਵਾੜਾ ਸਬ ਡਵੀਜਨ ’ਚ ਲੋਕ ਅਦਾਲਤ ਲਗਾਈ ਗਈ। ਇਸ ਮੌਕੇ 1871 ਕੇਸਾ ਦਾ ਨਿਬੇੜਾ ਕੀਤਾ ਗਿਆ। ਇਸ ਮੌਕੇ ਸੀਨੀਅਰ ਡਵੀਜ਼ਨ ਜੱਜ ਸੁਪ੍ਰੀਤ ਕੌਰ ਨੇ ਦੱਸਿਆ ਕਿ ਚਾਰ ਅਦਾਲਤਾ ’ਚ ਕੁੱਲ 2535 ਕੇਸ ਸਨ ਜਿਸ ’ਚ ਕ੍ਰਿਮੀਨਲ ਕੰਪਾਊਂਡਏਬਲ ਧਾਰਾ 138 ਐੱਨ.ਆਈ. ਐਕਟ, ਬੈਂਕ ਰਿਕਵਰੀ, ਐਮ.ਏ.ਸੀ.ਟੀ.ਸੀ. ਕੇਸ, ਲੇਬਰ, ਬਿਜਲੀ, ਪਾਣੀ ਦੇ ਬਿੱਲਾਂ, ਵਿਵਾਹਿਕ ਮਾਮਲੇ, ਰੈਵੀਨਿਊ ਤੇ ਸਿਵਲ ਮਾਮਲੇ, ਕਿਰਾਏ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਕੇਸ ਸ਼ਾਮਿਲ ਸਨ। ਇਸ ਮੌਕੇ ਜੱਜ ਜਸਵਿੰਦਰ ਸਿੰਘ, ਜੱਜ ਪ੍ਰਿਯੰਕਾ ਸੌਂਧੀ ਨੇ ਵੀ ਮੌਕੇ ’ਤੇ ਕੇਸਾ ਦਾ ਨਿਪਟਾਰਾ ਕੀਤਾ। ਇਸ ਮੌਕੇ ਸਮੂਹ ਸਟਾਫ਼ ਸ਼ਾਮਿਲ ਸੀ।
Advertisement
Advertisement