ਜਸਬੀਰ ਸਿੰਘ ਚਾਨਾਫਗਵਾੜਾ, 10 ਦਸੰਬਰਫਗਵਾੜਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਵੱਲੋਂ ਅੱਜ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਸੀਤਾ ਦੇਵੀ, ਵਾਰਡ ਨੰਬਰ 2 ਤੋਂ ਪਦਮ ਦੇਵ ਸੁਧੀਰ, ਵਾਰਡ ਨੰਬਰ 4 ਤੋਂ ਜਤਿੰਦਰ ਵਰਮਾਨੀ, ਵਾਰਡ ਨੰਬਰ 5 ਤੋਂ ਦੀਪਕ ਮਾਲਾ, ਵਾਰਡ ਨੰਬਰ 7 ਤੋਂ ਪਿੰਕੀ ਭਾਟੀਆ, 8 ਤੋਂ ਸੰਜੀਵ ਕੁਮਾਰ ਬੁੱਗਾ, 9 ਤੋਂ ਪ੍ਰਿਅੰਕਾ ਘਈ, 10 ਤੋਂ ਵਿਨੋਦ ਵਰਮਾਨੀ, 11 ਤੋਂ ਮਨਜੀਤ ਕੌਰ ਬਸਰਾ, 15 ਤੋਂ ਪਰਮਜੀਤ ਕੌਰ ਵਾਲੀਆ, 17 ਤੋਂ ਨੀਰਜ, 18 ਤੋਂ ਰਾਮਪਾਲ ਉੱਪਲ, 19 ਤੋਂ ਐਡਵੋਟ ਰਿੰਪੀ ਗਿੱਲ, 20 ਤੋਂ ਮੁਨੀਸ਼ ਪ੍ਰਭਾਕਰ, 21 ਤੋਂ ਪਰਵਿੰਦਰ ਕੌਰ ਰਘਬੋਤਰਾ, 23 ਤੋਂ ਸੰਗੀਤਾ ਗੁਪਤਾ, 26 ਤੋਂ ਰਣਜੀਤ ਕੌਰ ਰਾਣੀ, 27 ਤੋਂ ਤ੍ਰਿਪਤਾ ਸ਼ਰਮਾ, 28 ਤੋਂ ਗੁਰਪ੍ਰੀਤ ਕੌਰ, 29 ਤੋਂ ਅਨੀਤਾ ਰਾਣੀ, 30 ਤੋਂ ਪ੍ਰਦੀਪ ਕੁਮਾਰ, 31 ਤੋਂ ਬਲਜੀਤ ਕੌਰ ਬੁੱਟਰ, 32 ਤੋਂ ਸੁਸ਼ੀਲ ਮੈਣੀ, 33 ਤੋਂ ਵੀਨਾ ਰਾਣੀ, 35 ਤੋਂ ਸੋਨੀਆ ਜੋਸ਼ੀ, 36 ਤੋਂ ਤਰਨਜੀਤ ਸਿੰਘ ਵਾਲੀਆ, 37 ਤੋਂ ਪ੍ਰੇਮ ਕੌਰ ਚਾਨਾ, 39 ਤੋਂ ਰੀਨਾ ਰਾਣੀ ਸ਼ਰਮਾ, 41 ਤੋਂ ਸੁਸ਼ਮਾ ਸ਼ਰਮਾ, 43 ਤੋਂ ਸੁਨੀਤਾ ਦੇਵੀ, 46 ਤੋਂ ਸੌਰਵ ਜੋਸ਼ੀ, 47 ਤੋਂ ਮੋਨਿਕਾ ਚੱਢਾ, 48 ਤੋਂ ਅਸ਼ਵਨੀ ਸ਼ਰਮਾ, 49 ਤੋਂ ਸੁਮੀਤਾ ਪਰਾਸ਼ਰ ਤੇ 50 ਤੋਂ ਇੰਸ. ਵਿਕਰਮ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਵਰਨਣਯੋਗ ਹੈ ਕਿ ਫਗਵਾੜਾ ’ਚ ਕੁੱਲ 50 ਵਾਰਡ ਹਨ ਜਿਨ੍ਹਾਂ ’ਚੋਂ 35 ਵਾਰਡਾਂ ਦੇ ਉਮੀਦਵਾਰ ਐਲਾਨਣ ਤੋਂ ਬਾਕੀ 15 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਰਹਿ ਗਈ ਹੈ। ਨਗਰ ਨਿਗਮ ਚੋਣਾਂ ਲਈ ਹੁਣ ਸਿਰਫ਼ ਕਾਂਗਰਸ ਪਾਰਟੀ ਵਲੋਂ ਹੀ ਉਮੀਦਵਾਰਾ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਦਕਿ ਬਾਕੀ ਪਾਰਟੀਆਂ ਵਲੋਂ ਅਜੇ ਤੱਕ ਕੋਈ ਸੂਚੀ ਨਹੀਂ ਜਾਰੀ ਹੋਈ ਹੈ।