ਪੁਲੀਸ ਨੇ ਚਾਰ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ
04:46 AM Jun 05, 2025 IST
ਨਵੀਂ ਦਿੱਲੀ (ਪੱਤਰ ਪ੍ਰੇਰਕ): ਪੁਲੀਸ ਨੇ ਦੋ ਦਿਨ ਪਹਿਲਾਂ ਚਾਂਦਨੀ ਚੌਕ ਦੇ ਭੀੜ-ਭੜੱਕੇ ਵਾਲੇ ਕਟੜਾ ਨੀਲ ਖੇਤਰ ਵਿੱਚ ਹੋਈ 35 ਲੱਖ ਰੁਪਏ ਦੀ ਡਕੈਤੀ ਦੇ ਸਬੰਧ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਚੋਰੀ ਹੋਈ ਸਾਰੀ ਰਕਮ ਅਪਰਾਧ ਵਿੱਚ ਵਰਤੇ ਗਏ ਹਥਿਆਰਾਂ ਸਣੇ ਬਰਾਮਦ ਕਰ ਲਈ ਗਈ ਹੈ। ਪੁਲੀਸ ਅਨੁਸਾਰ ਇਹ ਘਟਨਾ 2 ਜੂਨ ਨੂੰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਜਦੋਂ ਦੋ ਵਿਅਕਤੀ ਟੈਕਸਟਾਈਲ ਸ਼ੋਅਰੂਮ ਦੇ ਮਾਲਕ ਵਿੱਕੀ ਜੈਨ ਦੇ ਤੀਜੀ ਮੰਜ਼ਿਲ ਦੇ ਦਫ਼ਤਰ ਵਿੱਚ ਦਾਖ਼ਲ ਹੋਏ। ਉਨ੍ਹਾਂ ਨੇ ਸ਼ੀਸ਼ੇ ਦੇ ਦਰਵਾਜ਼ੇ ’ਤੇ ਗੋਲੀ ਚਲਾਈ ਅਤੇ ਅੰਦਰ ਵੜ ਕੇ 35 ਲੱਖ ਰੁਪਏ ਦੀ ਨਕਦੀ ਲੁੱਟ ਲਈ, ਜਦੋਂ ਕਿ ਦੂਜਾ ਸਾਥੀ ਉਨ੍ਹਾਂ ਦੇ ਭੱਜਣ ਵਿੱਚ ਮਦਦ ਕਰਨ ਲਈ ਹੇਠਾਂ ਉਡੀਕ ਕਰ ਰਿਹਾ ਸੀ। ਡਕੈਤੀ ਮਗਰੋਂ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਲਈ ਟੀਮਾਂ ਬਣਾਈਆਂ। ਜਾਂਚ ਟੀਮ ਨੇ ਜੀਂਦ, ਰੋਹਤਕ, ਬਾਗਪਤ ਤੇ ਬਹਾਦਰਗੜ੍ਹ ਤੋਂ ਚਾਰ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
Advertisement
Advertisement