ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਰਕਾਰ ਤੇ ਪਤਨੀ ਨੇ ਕੈਮਰੇ ਸਾਹਮਣੇ ਜ਼ਹਿਰ ਨਿਗਲਿਆ

04:55 AM May 31, 2025 IST
featuredImage featuredImage

ਪੀਲਭੀਤ: ਇੱਥੇ ਇੱਕ ਸਥਾਨਕ ਪੱਤਰਕਾਰ ਤੇ ਉਸ ਦੀ ਪਤਨੀ ਨੇ ਸ਼ੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕਰਕੇ ਇੱਕ ਸਬ ਡਵੀਜ਼ਨਲ ਮੈਜਿਸਟਰੇਟ, ਨਗਰ ਪੰਚਾਇਤ ਦੇ ਚੇਅਰਮੈਨ ਤੇ ਇੱਕ ਠੇਕੇਦਾਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਅਤੇ ਵੀਰਵਾਰ ਨੂੰ ਕੈਮਰੇ ਦੇ ਸਾਹਮਣੇ ਜ਼ਹਿਰ ਨਿਗਲ ਲਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਬਾਰਖੇੜਾ ਥਾਣੇ ਦੇ ਅਧਿਕਾਰੀ ਮੁਤਾਬਕ ਇਸਰਾਰ ਨੇ ਵੀਡੀਓ ’ਚ ਦੋਸ਼ ਲਾਇਆ ਕਿ ਉਹ ਬਿਲਾਸਪੁਰ ਦੇ ਐੱਸਡੀਐੱਮ ਨਗੇਂਦਰ ਪਾਂਡੇ, ਬਾਰਖੇੜਾ ਨਗਰ ਪੰਚਾਇਤ ਦੇ ਚੇਅਰਮੈਨ ਸ਼ਿਆਮ ਬਿਹਾਰੀ ਭੋਜਵਾਲ ਅਤੇ ਠੇਕੇਦਾਰ ਮੋਈਨ ਹੁਸੈਨ ਵੱਲੋਂ ਪ੍ਰੇਸ਼ਾਨ ਕਰਨ ’ਤੇ ਇਹ ਕਦਮ ਚੁੱਕੇ ਰਹੇ ਹਨ। ਇੱਕ ਅਧਿਕਾਰੀ ਮੁਤਾਬਕ ਜੋੜੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਸਰਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਜਦਕਿ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਹੈ। ਕਥਿਤ ਵੀਡੀਓ ’ਚ ਇਸਰਾਰ ਨੇ ਦਾਅਵਾ ਕੀਤਾ ਕਿ ਉਸ ਨੇ ਬਾਰਖੇੜਾ ਨਗਰ ਪੰਚਾਇਤ ’ਚ ਕਥਿਤ ਭ੍ਰਿਸ਼ਟਾਚਾਰ ਬਾਰੇ ਇੱਕ ਖ਼ਬਰ ਛਾਪੀ ਸੀ, ਜਿਸ ਮਗਰੋਂ ਹੁਸੈਨ ਭੋਜਵਾਲ ਤੇ ਪਾਂਡੇ ਨੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਤੇ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾ ਦਿੱਤਾ। ਬਾਰਖੇੜਾ ਦੇ ਐੱਸਡੀਐੱਮ ਪਾਂਡੇ ਨੇ ਕਿਹਾ ਕਿ ਉਨ੍ਹਾਂ ਨੇ ਬਾਰਖੇੜਾ ਦੇ ਐੱਸਐੱਚਓ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਬਚੇਅਰਮੈਨ ਭੋਜਵਾਲ ਨੇ ਕਿਹਾ ਕਿ ਉਹ ਇਸ ਘਟਨਾ ’ਚ ਸ਼ਾਮਲ ਨਹੀਂ ਹੈ। ਦੂਜੇ ਪਾਸੇ ਠੇਕੇਦਾਰ ਹੁਸੈਨ ਨੇ ਆਖਿਆ ਕਿ ਇਸਰਾਰ ਨੇ ਉਸ ਕੋਲੋਂ 15 ਹਜ਼ਾਰ ਰੁਪਏ ਮੰਗੇ ਸਨ ਤੇ ਉਲਟ ਖ਼ਬਰ ਲਾਉਣ ਦੀ ਧਮਕੀ ਦਿੱਤੀ ਸੀ। -ਪੀਟੀਆਈ

Advertisement

Advertisement