ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਟੜੀ ’ਤੇ ਲੋਹੇ ਦਾ ਮੰਜਾ ਰੱਖ ਕੇ ਪੰਜਾਬ ਮੇਲ ਰੋਕੀ

05:57 AM May 24, 2025 IST
featuredImage featuredImage
ਪੁਲੀਸ ਦੀ ਗ੍ਰਿਫ਼ਤ ’ਚ ਮੁਲਜ਼ਮ।

ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਸ਼ਰਾਰਤੀ ਵੱਲੋਂ ਮਾਨਸਾ ’ਚ ਦਿੱਲੀ-ਫਿਰੋਜ਼ਪੁਰ ਰੇਲਵੇ ਟਰੈਕ ’ਤੇ ਲੋਹੇ ਦਾ ਮੰਜਾ ਰੱਖਣ ਕਾਰਨ ਪੰਜਾਬ ਮੇਲ ਓਵਰਬ੍ਰਿਜ ਨੇੜੇ ਲਗਪਗ ਪੰਜ ਮਿੰਟ ਰੁਕੀ ਰਹੀ। ਡਰਾਈਵਰ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਰਫ਼ਤਾਰ ਫੜਨ ਤੋਂ ਪਹਿਲਾਂ ਹੀ ਰੇਲ ਗੱਡੀ ਨੂੰ ਰੋਕ ਲਿਆ ਅਤੇ ਕਰੀਬ 5 ਮਿੰਟ ਰੁਕਣ ਮਗਰੋਂ ਰੇਲਗੱਡੀ ਬਠਿੰਡਾ ਵੱਲ ਰਵਾਨਾ ਹੋ ਗਈ। ਰੇਲਵੇ ਪੁਲੀਸ ਮੁਤਾਬਕ ਇਸ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਰੇਲਵੇ ਪੁਲੀਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੇਰਵਿਆਂ ਮੁਤਾਬਕ ਵੀਰਵਾਰ ਰਾਤ ਲਗਪਗ 2 ਵਜੇ ਜਦੋਂ ਪੰਜਾਬ ਮੇਲ ਮਾਨਸਾ ਰੇਲਵੇ ਸਟੇਸ਼ਨ ’ਤੇ ਰੁਕਣ ਤੋਂ ਬਾਅਦ ਬਠਿੰਡਾ ਲਈ ਰਵਾਨਾ ਹੋਈ ਤਾਂ ਥੋੜ੍ਹੀ ਦੂਰੀ ’ਤੇ ਓਵਰਬ੍ਰਿਜ ਨੇੜੇ ਰੇਲਗੱਡੀ ਦੀ ਡਰਾਈਵਰ ਨੂੰ ਪੱਟੜੀ ’ਤੇ ਲੋਹੇ ਦੇ ਮੰਜੇ ਵਰਗੀ ਕੋਈ ਚੀਜ਼ ਦਿਖਾਈ ਦਿੱਤੀ, ਜਿਸ ਨਾਲ ਕੋਈ ਹਾਦਸਾ ਵਾਪਰਨ ਦੇ ਡਰੋਂ ਉਸ ਨੇ ਰੇਲਗੱਡੀ ਨੂੰ ਰੋਕ ਲਿਆ। ਬਾਅਦ ਵਿੱਚ ਮਾਨਸਾ ਦੇ ਸਟੇਸ਼ਨ ਮਾਸਟਰ ਵੱਲੋਂ ਇਸ ਦੀ ਸੂਚਨਾ ਰੇਲਵੇ ਪੁਲੀਸ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ। ਰੇਲਵੇ ਲਾਈਨਾਂ ਵਿੱਚ ਪਿਆ ਲੋਹੇ ਦਾ ਚਾਰਪਾਈ ਫਰੇਮ ਹਟਾਇਆ ਗਿਆ, ਜਿਸ ਮਗਰੋਂ ਪੰਜਾਬ ਮੇਲ ਐਕਸਪ੍ਰੈੱਸ 5 ਮਿੰਟ ਦੇਰੀ ਨਾਲ ਬਠਿੰਡਾ ਲਈ ਰਵਾਨਾ ਹੋਈ। ਰੇਲਵੇ ਪੁਲੀਸ ਚੌਕੀ ਮਾਨਸਾ ਦੇ ਇੰਚਾਰਜ ਪਾਖਰ ਸਿੰਘ ਨੇ ਦੱਸਿਆ ਕਿ ਪੁਲੀਸ ਲਾਲੀ ਸਿੰਘ ਵਾਸੀ ਸੁਰਗਾਪੁਰੀ ਮੁਹੱਲਾ ਮਾਨਸਾ ਗ੍ਰਿਫ਼ਤਾਰ ਕਰਕੇ ਬਠਿੰਡਾ ਜੇਲ੍ਹ ’ਚ ਭੇਜ ਦਿੱਤਾ ਹੈ।

Advertisement

Advertisement