ਪੱਖੋਕੇ ਦੇ ਨੌਜਵਾਨ ਦੀ ਆਸਟਰੇਲੀਆ ਵਿੱਚ ਮੌਤ
05:14 AM May 28, 2025 IST
ਮਹਿਲ ਕਲਾਂ:
Advertisement
ਹਲਕਾ ਮਹਿਲ ਕਲਾਂ ਦੇ ਪਿੰਡ ਪੱਖੋਕੇ ਦੇ ਇਕ ਨੌਜਵਾਨ ਦੀ ਆਸਟਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੱਖੋਕੇ ਦਾ ਨੌਜਵਾਨ ਬੇਅੰਤ ਸਿੰਘ ਅੱਠ ਸਾਲ ਪਹਿਲਾਂ ਆਸਟਰੇਲੀਆ ਗਿਆ ਸੀ ਅਤੇ ਮੈਲਬਰਨ ਸ਼ਹਿਰ ਵਿੱਚ ਰਹਿ ਕੇ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਬੀਤੇ ਦਿਨ ਉਹ ਕਿਸੇ ਕੰਮ ਲਈ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਗਿਆ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement