ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਦਰਾਂ ਸਾਲ ਦੀ ਉਮਰੇ ਪਿੰਡ ਛੱਡ ਗਿਆ ਸੀ ਹਰਦੀਪ ਸਿੰਘ ਨਿੱਝਰ

08:24 AM Sep 20, 2023 IST
ਪਿੰਡ ਭਾਰਸਿੰਘਪੁਰਾ ’ਚ ਜਾਣਕਾਰੀ ਦਿੰਦੇ ਹੋਏ ਹਰਦੀਪ ਸਿੰਘ ਦੇ ਤਾਇਆ ਹਿੰਮਤ ਨਿੱਝਰ।

ਦੀਪਕਮਲ ਕੌਰ
ਜਲੰਧਰ, 19 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖਾਲਿਸਤਾਨੀ ਪੱਖੀ ਕਾਰਕੁਨ ਹਰਦੀਪ ਸਿੰਘ ਨਿੱਝਰ (45) ਦੀ ਹੱਤਿਆ ਪਿੱਛੇ ਭਾਰਤੀ ਜਾਂਚ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿੱਚ ਤਣਾਅ ਵੱਧ ਗਿਆ ਹੈ ਪਰ ਇਸ ਦੇ ਉਲਟ ਹਰਦੀਪ ਦੇ ਪਿੰਡ ਭਾਰਸਿੰਘਪੁਰਾ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਹੈ। ਇਹ ਪਿੰਡ ਕਸਬਾ ਫਿਲੌਰ ਨੇੜੇ ਸਥਿਤ ਹੈ। ਇਸ ਪਿੰਡ ਦੇ ਸਾਰੇ ਵਸਨੀਕ ਹਰਦੀਪ ਦੇ ਪਿੰਡ ਛੱਡਣ ਤੇ ਵਿਦੇਸ਼ ਜਾ ਕੇ ਵਸਣ ਦੀ ਇਕੋ ਹੀ ਕਹਾਣੀ ਦੱਸਦੇ ਹਨ। ਪਿੰਡ ਦੇ ਪੰਚ ਗੁਰਮੁਖ ਸਿੰਘ ਨਿੱਝਰ ਨੇ ਕਿਹਾ, ‘ਹਰਦੀਪ ਉਦੋਂ 15 ਸਾਲਾਂ ਦਾ ਸੀ ਜਦੋਂ ਉਹ ਆਪਣੇ ਪਿਤਾ ਪਿਆਰਾ ਸਿੰਘ ਤੇ ਛੋਟੇ ਭਰਾ ਨਾਲ ਪਿੰਡ ਛੱਡ ਕੇ ਚਲਾ ਗਿਆ ਸੀ। ਇਸ ਪਰਿਵਾਰ ਕੋਲ ਪਿੰਡ ਵਿੱਚ ਦੋ ਏਕੜ ਜ਼ਮੀਨ ਹੈ ਪਰ ਪਰਿਵਾਰ ਦਾ ਗੁਜ਼ਾਰਾ ਦੁੱਧ ਦੇ ਕਾਰੋਬਾਰ ਆਸਰੇ ਚੱਲਦਾ ਸੀ। ਉਹ ਪਿੰਡਾਂ ’ਚੋਂ ਦੁੱਧ ਇਕੱਠਾ ਕਰਕੇ ਲੁਧਿਆਣਾ ਵਿੱਚ ਵੇਚਦੇ ਸਨ। ਹਰਦੀਪ ਦਾ ਛੋਟਾ ਨਾਂ ਬਿੱਲਾ ਸੀ। ਇਸ ਪਰਿਵਾਰ ਨੇ ਬਿਹਤਰ ਜ਼ਿੰਦਗੀ ਤੇ ਸੁਨਹਿਰੇ ਭਵਿੱਖ ਦੀ ਆਸ ਨਾਲ ਵਿਦੇਸ਼ ਦਾ ਰੁਖ਼ ਕੀਤਾ ਸੀ। ਇਸ ਪਿੰਡ ਦੀ ਆਬਾਦੀ ਲਗਪਗ ਦੋ ਹਜ਼ਾਰ ਹੈ ਤੇ ਪਿੰਡ ਦੇ 80 ਫੀਸਦੀ ਲੋਕਾਂ ਦਾ ਤਖੱਲੁਸ ਨਿੱਝਰ ਹੈ।’’ ਸਰਪੰਚ ਰਾਮ ਲਾਲ ਨੇ ਦੱਸਿਆ, ‘ਹਰਦੀਪ ਇਥੋਂ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਉਹ ਪਿੰਡ ਛੱਡ ਕੇ ਚਲਾ ਗਿਆ। ਉਹ ਮੁੜ ਕੇ ਕਦੇ ਵੀ ਪਿੰਡ ਨਹੀਂ ਆਇਆ, ਸਾਨੂੰ ਇਹ ਵੀ ਨਹੀਂ ਪਤਾ ਕਿ ਉਸ ਦਾ ਝੁਕਾਅ ਕਦੋਂ ਖਾਲਿਸਤਾਨੀ ਪੱਖੀ ਹੋ ਗਿਆ। ਸਾਨੂੰ ਤਾਂ ਉਦੋਂ ਹੀ ਮੀਡੀਆ ਜ਼ਰੀਏ ਪਤਾ ਲੱਗਿਆ ਜਦੋਂ ਉਸ ਦੀ ਕੈਨੇਡਾ ਵਿੱਚ ਹੱਤਿਆ ਕਰ ਦਿੱਤੀ ਗਈ। ਜ਼ਿਆਦਾਤਰ ਪਰਵਾਸੀਆਂ ਵਾਂਗ ਹਰਦੀਪ ਤੇ ਉਸ ਦੇ ਪਰਿਵਾਰ ਨੇ ਕਦੇ ਵੀ ਆਪਣੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਪਾਇਆ।’ ਪਿੰਡ ਵਾਸੀਆਂ ਨੇ ਹਰਦੀਪ ਦੇ ਮਾਪਿਆਂ ਵੱਲੋਂ ਸਾਲ 2019 ਵਿਚ ਬਣਾਇਆ ਮਕਾਨ ਦਿਖਾਉਂਦਿਆਂ ਕਿਹਾ ਕਿ ਹਰਦੀਪ ਦਾ ਪਿਤਾ ਪਿਆਰਾ ਸਿੰਘ ਕੈਨੇਡਾ ਤੋਂ ਹਰ ਸਾਲ ਪਿੰਡ ਆਉਂਦਾ ਸੀ ਪਰ ਮਕਾਨ ਬਣਾਉਣ ਤੋਂ ਬਾਅਦ ਉਸ ਨੇ ਕਦੇ ਪਿੰਡ ਦਾ ਫੇਰਾ ਨਹੀਂ ਪਾਇਆ। ਉਸ ਦੇ ਪਿਤਾ ਦਾ ਆਪਣੇ ਗੁਆਂਢੀ ਨਾਲ ਝਗੜਾ ਹੋ ਗਿਆ ਸੀ ਤੇ ਇਸ ਮਾਮਲੇ ਵਿੱਚ ਪੁਲੀਸ ਕੇਸ ਵੀ ਬਣ ਗਿਆ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਉਹ ਕਦੇ ਵੀ ਪਿੰਡ ਨਾ ਆਇਆ। ਪਿੰਡ ਵਾਸੀਆਂ ਨੇ ਉਸ ਦੇ ਮਕਾਨ ਦੇ ਬਾਹਰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਚਿਪਕਾਇਆ ਨੋਟਿਸ ਵੀ ਦਿਖਾਇਆ। ਇਹ ਨੋਟਿਸ ਮੁਹਾਲੀ ਐਨਆਈਏ ਦੇ ਵਿਸ਼ੇਸ਼ ਜੱਜ ਵੱਲੋਂ ਜਾਰੀ ਕੀਤਾ ਗਿਆ ਸੀ ਜਿਹੜਾ ਪਿੰਡ ਦੇ ਮੰਦਰ ਦੇ ਪੁਜਾਰੀ ਦੀ ਹੱਤਿਆ ਦੇ ਮਾਮਲੇ ਨਾਲ ਸਬੰਧਤ ਸੀ। ਪਿੰਡ ਦੇ ਜਸਵਿੰਦਰ ਸਿੰਘ ਨੇ ਕਿਹਾ, ‘ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਕਿਵੇਂ ਜਾਂਚ ਏਜੰਸੀਆਂ ਨੇ ਹਰਦੀਪ ਖਿਲਾਫ਼ ਹੱਤਿਆ ਦਾ ਮਾਮਲਾ (ਸਾਜ਼ਿਸ਼ ਘੜਨ, ਆਰਮਜ਼ ਐਕਟ ਤੇ ਯੂਏਪੀਏ ਤਹਿਤ) ਕੇਸ ਦਰਜ ਕੀਤਾ ਜਦਕਿ ਹਰਦੀਪ ਦੀ ਮੰਦਰ ਦੇ ਪੁਜਾਰੀ ਨਾਲ ਕੋਈ ਦੁਸ਼ਮਣੀ ਨਹੀਂ ਸੀ।’

Advertisement

ਸਾਨੂੰ ਤਾਂ ਪਹਿਲੇ ਦਿਨ ਤੋਂ ਪਤਾ ਸੀ: ਹਿੰਮਤ ਨਿੱਝਰ

ਹਰਦੀਪ ਸਿੰਘ ਨਿੱਝਰ ਦੇ ਤਾਏ ਹਿੰਮਤ ਨਿੱਝਰ ਉਨ੍ਹਾਂ ਦੇ ਖੇਤਾਂ ਤੇ ਪਸ਼ੂਆਂ ਦੀ ਦੇਖ-ਰੇਖ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਤਾਂ ਹਰਦੀਪ ਦੀ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੁਣ ਦੱਸਿਆ ਹੈ ਜਦਕਿ ਉਸ ਨੂੰ ਤਾਂ ਇਹ ਪਹਿਲੇ ਦਿਨ ਤੋਂ ਹੀ ਇਸ ਬਾਰੇ ਪਤਾ ਸੀ।

Advertisement
Advertisement