ਪੰਜ ਮੈਂਬਰੀ ਕਮੇਟੀ ’ਚ ਮੈਂਬਰਸ਼ਿਪ ਲੈਣ ਲਈ ਲੋਕਾਂ ’ਚ ਉਤਸ਼ਾਹ: ਜਥੇਦਾਰ ਧਮੋਟ
ਪੱਤਰ ਪ੍ਰੇਰਕ
ਪਾਇਲ, 19 ਮਈ
ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਮਨੋਨੀਤ ਪੰਜ ਮੈਂਬਰੀ ਕਮੇਟੀ ਵੱਲੋਂ ਹਲਕਾ ਪਾਇਲ ਵਿੱਚ ਜਥੇਦਾਰ ਅਵਤਾਰ ਸਿੰਘ ਧਮੋਟ ਅਤੇ ਜਗਮਿੰਦਰ ਸਿੰਘ ਮਾਂਗਟ ਨੇ ਭਰਤੀ ਮੁਹਿੰਮ ਦੇ ਸੰਦਰਭ ਵਿੱਚ ਭਰਤੀ ਲਈ ਲਾਮਬੰਦੀ ਕੀਤੀ ਸੀ, ਜਿਸ ਤਹਿਤ ਮੈਂਬਰਸ਼ਿਪ ਭਰਨ ਲਈ ਦਿੱਤੀਆਂ ਕਾਪੀਆਂ ਨੂੰ ਵਾਪਿਸ ਜਮ੍ਹਾਂ ਕਰਵਾਉਣ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਥੇਦਾਰ ਅਵਤਾਰ ਸਿੰਘ ਧਮੋਟ ਨੇ ਦੱਸਿਆ ਕਿ ਇਸ ਲੜੀ ਤਹਿਤ ਪਿੰਡ ਘੁਡਾਣੀ ਖੁਰਦ ਤੋਂ ਜੱਥੇਦਾਰ ਤਾਰਾ ਸਿੰਘ, ਪਿੰਡ ਜ਼ੁਲਮਗੜ੍ਹ ਤੋਂ ਹਰਪਾਲ ਸਿੰਘ ਮਾਂਗਟ, ਅਮਰਜੀਤ ਸਿੰਘ ਮਾਂਗਟ ਸਾਬਕਾ ਮੈਂਬਰ ਬਲਾਕ ਸਮਿਤੀ ਅਤੇ ਪਿੰਡ ਮਲਕਪੁਰ ਤੋਂ ਪਲਵਿੰਦਰ ਸਿੰਘ ਵੱਲੋਂ ਮੈਂਬਰਸ਼ਿਪ ਦੀਆਂ ਕਾਪੀਆਂ ਭਰਕੇ ਵਾਪਿਸ ਕੀਤੀਆਂ ਗਈਆਂ। ਜਥੇਦਾਰ ਧਮੋਟ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਸਿਧਾਤਾਂ ਤੇ ਪਹਿਰਾ ਨਾ ਦੇਣ ਵਾਲਿਆ ਦਾ ਹਸ਼ਰ ਹਮੇਸ਼ਾ ਹੀ ਮਾੜਾ ਹੋਇਆ ਹੈ। ਇਸ ਸਮੇਂ ਜੱਥੇਦਾਰ ਤਾਰਾ ਸਿੰਘ, ਦਲਬਾਰਾ ਸਿੰਘ, ਗੁਰਿੰਦਰ ਸਿੰਘ, ਸੁਖਜੀਵਨ ਸਿੰਘ, ਅਵਤਾਰ ਸਿੰਘ, ਜਤਿੰਦਰਪਾਲ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਮਾਸਟਰ ਜਗਦੇਵ ਸਿੰਘ ਅਤੇ ਬੇਅੰਤ ਸਿੰਘ ਵੱਲੋ ਮੈਂਬਰਸ਼ਿਪ ਭਰਤੀ ਕੀਤੀ ਗਈ ਹੈ।