ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਵੱਲੋਂ 22 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

05:26 AM May 11, 2025 IST
featuredImage featuredImage

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਪੰਜਾਬ ਸਰਕਾਰ ਨੇ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 22 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਜਾਰੀ ਆਦੇਸ਼ ਅਨੁਸਾਰ ਪੀਸੀਐੱਸ ਅਧਿਕਾਰੀ ਰਾਜਦੀਪ ਕੌਰ ਨੂੰ ਸਕੱਤਰ ਰਾਜ ਚੋਣ ਕਮਿਸ਼ਨ ਪੰਜਾਬ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਨਿਧੀ ਬੰਬਾ ਨੂੰ ਏਡੀਜੀ (ਦਿਹਾਤੀ ਵਿਕਾਸ) ਫਿਰੋਜ਼ਪੁਰ, ਦਮਨਜੀਤ ਸਿੰਘ ਮਾਨ ਨੂੰ ਏਡੀਸੀ (ਜਨਰਲ) ਫਿਰੋਜ਼ਪੁਰ, ਉਦੇਦੀਪ ਸਿੰਘ ਸਿੱਧੂ ਨੂੰ ਐੱਸਡੀਐੱਮ ਗੁਰੂ ਹਰਸਹਾਏ, ਮਨਜੀਤ ਸਿੰਘ ਚੀਮਾ ਨੂੰ ਆਰਟੀਓ ਸੰਗਰੂਰ, ਜੈਇੰਦਰ ਸਿੰਘ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀ ਅਲਕਾ ਕਾਲੀਆ ਨੂੰ ਐੱਸਡੀਐੱਮ ਸੁਲਤਾਨਪੁਰ ਲੋਧੀ, ਅਮਨਜੋਤ ਕੌਰ ਨੂੰ ਐੱਸਡੀਐੱਮ ਨਵਾਂ ਸ਼ਹਿਰ, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐੱਮ ਦਿੜ੍ਹਬਾ, ਬਬਨਦੀਪ ਸਿੰਘ ਵਾਲੀਆ ਨੂੰ ਆਰਟੀਓ ਪਟਿਆਲਾ, ਵਿਕਰਮਜੀਤ ਸਿੰਘ ਪਾਂਥੇ ਨੂੰ ਐੱਸਡੀਐੱਮ ਬਟਾਲਾ ਤੇ ਕਮਿਸ਼ਨਰ ਨਗਰ ਨਿਗਮ ਬਟਾਲਾ, ਸੰਜੀਵ ਕੁਮਾਰ ਨੂੰ ਐੱਸਡੀਐੱਮ ਰੂਪਨਗਰ, ਪਰਲੀਨ ਕੌਰ ਬਰਾੜ ਨੂੰ ਐੱਸਡੀਐੱਮ ਫਿਲੌਰ, ਹਰਨੂਰ ਕੌਰ ਢਿੱਲੋਂ ਨੂੰ ਐੱਸਡੀਐੱਮ ਮਜੀਠਾ ਤੇ ਸਹਾਇਕ ਕਮਿਸ਼ਨਰ (ਜਨਰਲ) ਅੰਮ੍ਰਿਤਸਰ, ਪ੍ਰੀਤਇੰਦਰ ਸਿੰਘ ਬੈਂਸ ਨੂੰ ਐੱਸਡੀਐੱਮ ਭਿੱਖੀਵਿੰਡ ਤੇ ਐੱਸਡੀਐੱਮ ਪੱਟੀ, ਗੁਰਮੀਤ ਕੁਮਾਰ ਨੂੰ ਆਰਟੀਓ ਮਾਲੇਰਕੋਟਲਾ ਤੇ ਐੱਸਡੀਐੱਮ ਮਾਲੇਰਕੋਟਲਾ, ਸਚਿਨ ਪਾਠਕ ਨੂੰ ਐੱਸਡੀਐੱਮ ਨੰਗਲ, ਗੁਰਮੰਦਰ ਸਿੰਘ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਗੁਰਦਾਸਪੁਰ ਤੇ ਐੱਸਡੀਐੱਮ ਡੇਰਾ ਬਾਬਾ ਨਾਨਕ, ਰਿਚਾ ਗੋਇਲ ਨੂੰ ਐੱਸਡੀਐੱਮ ਸਮਾਣਾ, ਗੁਰਮੀਤ ਸਿੰਘ ਨੂੰ ਐੱਸਡੀਐੱਮ ਜ਼ੀਰਾ, ਹਿਤੇਸ਼ਵੀਰ ਗੁਪਤਾ ਨੂੰ ਸਹਾਇਕ ਕਮਿਸ਼ਨਰ ਮੋਗਾ ਤੇ ਐੱਸਡੀਐੱਮ ਧਰਮਕੋਟ, ਅਮਨਦੀਪ ਸਿੰਘ ਨੂੰ ਸਕੱਤਰ ਆਰਟੀਏ ਫਿਰੋਜ਼ਪੁਰ ਅਤੇ ਆਰਟੀਓ ਫਿਰੋਜ਼ਪੁਰ ਲਗਾਇਆ ਗਿਆ ਹੈ।

Advertisement

ਪੰਜਾਬ ਪੁਲੀਸ ’ਚ 17 ਡੀਐੱਸਪੀਜ਼ ਦੇ ਤਬਾਦਲੇ

ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਵਿੱਚ ਵੀ ਫੇਰਬਦਲ ਕਰਦਿਆਂ 17 ਡੀਐੱਸਪੀਜ਼ ਦੇ ਤਬਾਦਲੇ ਕਰ ਦਿੱਤੇ ਹਨ। ਇਸ ਵਿੱਚ ਪਵਨ ਕੁਮਾਰ ਨੂੰ ਡੀਐੱਸਪੀ ਪੀਬੀਆਈ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਅੰਮ੍ਰਿਤਸਰ ਦਿਹਾਤੀ, ਹਰਭਜਨ ਸਿੰਘ ਨੂੰ ਡੀਐੱਸਪੀ ਸਪੈਸ਼ਲ ਬਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਅੰਮ੍ਰਿਤਸਰ ਦਿਹਾਤੀ, ਹਰਨੇਕ ਸਿੰਘ ਡੀਐੱਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਫਿਰੋਜ਼ਪੁਰ, ਤਰਨਜੀਤ ਸਿੰਘ ਨੂੰ ਡੀਐੱਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਫਿਰੋਜ਼ਪੁਰ, ਅਵੀਨਾਸ਼ ਚੰਦਰ ਨੂੰ ਡੀਐੱਸਪੀ ਅਪਰੇਸ਼ਨਜ਼ ਐਂਡ ਸਕਿਉਰਿਟੀ ਫਾਜ਼ਿਲਕਾ, ਸੋਮਨਾਥ ਨੂੰ ਡੀਐੱਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕਸ ਫਾਜ਼ਿਲਕਾ, ਗੁਰਵਿੰਦਰ ਸਿੰਘ ਨੂੰ ਡੀਐੱਸਪੀ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ ਤਰਨ ਤਾਰਨ, ਰਛਪਾਲ ਸਿੰਘ ਨੂੰ ਡੀਐੱਸਪੀ ਪੀਬੀਆਈ ਸਪੈਸ਼ਲ ਕ੍ਰਾਈਮ ਤਰਨ ਤਾਰਨ, ਸੁਖਵੀਰ ਸਿੰਘ ਨੂੰ ਸਹਾਇਕ ਕਮਿਸ਼ਨਰ ਪੁਲੀਸ ਲਾਇਸੈਂਸਿਗ ਤੇ ਸੁਰੱਖਿਆ ਅੰਮ੍ਰਿਤਸਰ, ਪਵਨ ਕੁਮਾਰ ਨੂੰ ਸਹਾਇਕ ਕਮਿਸ਼ਨਰ ਪੀਬੀਆਈ ਹੋਮੀਸਾਈਡ ਐਂਡ ਫੋਰੈਂਸਿਕ, ਸੁਖਬੀਰ ਕੁਮਾਰ ਨੂੰ ਡੀਐੱਸਪੀ ਕਮਾਂਡ ਸੈਂਟਰ ਪਠਾਨਕੋਟ, ਝਿਰਮਲ ਸਿੰਘ ਵਾਸੀ ਡੀਐੱਸਪੀ ਸੁਰੱਖਿਆ ਪਠਾਨਕੋਟ, ਗੁਰਬਖਸ਼ ਸਿੰਘ ਨੂੰ ਡੀਐੱਸਪੀ ਅਪਰੇਸ਼ਨਜ਼ ਪਠਾਨਕੋਟ, ਕਸਤੂਰੀ ਲਾਲ ਨੂੰ ਡੀਐੱਸਪੀ ਅਪਰੇਸ਼ਨਜ਼ ਐਂਡ ਸਕਿਉਰਿਟੀ ਬਟਾਲਾ, ਮਨਮੀਤ ਸਿੰਘ ਨੂੰ ਡੀਐੱਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਬਟਾਲਾ, ਹਰਦੀਪ ਸਿੰਘ ਨੂੰ ਡੀਐੱਸਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਗੁਰਦਾਸਪੁਰ ਅਤੇ ਜਸਵੰਤ ਸਿੰਘ ਨੂੰ ਡੀਐੱਸਪੀ ਅਪਰੇਸ਼ਨਜ਼ ਐਂਡ ਸਕਿਉਰਿਟੀ ਗੁਰਦਾਸਪੁਰ ਲਗਾਇਆ ਗਿਆ ਹੈ।

Advertisement
Advertisement