ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 21 ਮਈ
ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਕਮੇਟੀ ਦੀ ਦੋ ਸਾਲਾਂ ਲਈ ਚੋਣ ਕੀਤੀ ਗਈ ਜਿਸ ਵਿੱਚ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਰਵਿੰਦਰ ਸ਼ਰਮਾ, ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੀ ਐਂਡ ਆਰ ਯੂਨੀਅਨ, ਸਰਪ੍ਰਸਤ ਰੇਸ਼ਮ ਸਿੰਘ ਸੁਪਰਡੈਂਟ ਡੀਸੀ ਦਫਤਰ, ਸੀਨੀਅਰ ਮੀਤ ਪ੍ਰਧਾਨ ਨਿਰਮਲੀਜਤ ਸਿੰਘ ਚਾਨੇ ਡੀਸੀ ਦਫ਼ਤਰ, ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ ਖਜ਼ਾਨਾ ਵਿਭਾਗ, ਸਹਾਇਕ ਜਨਰਲ ਸਕੱਤਰ ਵਿੱਕੀ ਡਾਬਲਾ ਡੀਸੀ ਵਿਭਾਗ, ਵਿੱਤ ਸਕੱਤਰ ਮੱਖਣ ਸਿੰਘ ਸਮਾਜਿਕ ਸੁਰੱਖਿਆ ਵਿਭਾਗ, ਸਹਾਇਕ ਵਿੱਤ ਸਕੱਤਰ ਕੁਲਵਿੰਦਰ ਸਿੰਘ ਸਮਾਜਿਕ ਸੁਰੱਖਿਆ ਵਿਭਾਗ, ਮੀਤ ਪ੍ਰਧਾਨ ਜਗਸੀਰ ਸਿੰਘ ਹਮੀਦੀ ਐਕਸਾਈਜ਼ ਵਿਭਾਗ, ਮੀਤ ਪ੍ਰਧਾਨ ਕਰਨ ਅਵਤਾਰ ਸਿੰਘ ਡੀਸੀ ਵਿਭਾਗ, ਮੀਤ ਪ੍ਰਧਾਨ ਦਰਸ਼ਨ ਸਿੰਘ ਨਾਈਵਾਲਾ, ਮੁੱਖ ਸਲਾਹਕਾਰ ਜਤਿੰਦਰ ਪਾਲ ਸਿੰਘ ਹੈਲਥ ਵਿਭਾਗ, ਸਹਾਇਕ ਸਲਾਹਕਾਰ ਨਿਰਮਲ ਸਿੰਘ ਭਦੌੜ ਸਿਖਿਆ ਵਿਭਾਗ, ਜਥੇਬੰਦਕ ਸਕੱਤਰ ਵਰਿੰਦਰ ਸਿੰੰਘ ਸਹਿਕਾਰਤਾ ਵਿਭਾਗ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਜੀਤ ਸਿੰਘ ਸੰਧੂ ਧਨੌਲਾ ਆਦਿ ਆਗੂ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੁੱਖ ਮੰਗ ਪੁਰਾਣੀ ਪੈਨਸਨ ਦੀ ਬਹਾਲੀ ਜਿਸ ਨੂੰ ਸਰਕਾਰ ਨੇ ਅਜੇ ਤੱਕ ਲਾਗੂ ਨਹੀ ਕੀਤਾ ਅਤੇ ਨਾ ਹੀ ਏਸੀਪੀ ਦਾ ਪੱਤਰ ਜਾਰੀ ਕੀਤਾ ਗਿਆ ਹੈ, ਨਾ ਹੀ ਕੇਦਰ ਦੇ ਪੈਟਰਨ ਤੇ ਡੀਏ ਦਿੱਤਾ ਗਿਆ ਹੈ। ਸਗੋਂ ਸਭ ਤੋਂ ਮਾੜੀ ਗੱਲ ਜਿਹੜੇ 17/07/2020 ਤੋਂ ਬਾਅਦ ਕਲਰਕ ਭਰਤੀ ਹੋਏ ਹਨ ਉਨ੍ਹਾਂ ਨੂੰ ਕੇਂਦਰ ਦੇ ਪੇਅ ਕਮਿਸ਼ਨ ਅਧੀਨ ਲਿਆ ਕੇ ਨਿਗੂਣੀਆ ਤਨਖਾਹਾਂ ’ਤੇ ਸ਼ੋਸਣ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਚੀਫ ਸੈਕਟਰੀ ਤੋਂ ਮੰਗ ਕੀਤੀ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਨੂੰ ਜਲਦ ਮੀਟਿਗ ਦਾ ਸਮਾਂ ਦਿੱਤਾ ਜਾਵੇ।