ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ: ਰਣਦੀਪ ਨਾਭਾ

04:32 AM Jun 14, 2025 IST
featuredImage featuredImage
ਸਿਤਾਰ ਮੁਹੰਮਦ ਲਿਬੜਾ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ।

ਰਾਮ ਸਰਨ ਸੂਦ
ਅਮਲੋਹ, 13 ਜੂਨ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਇਥੇ ਕਾਂਗਰਸ ਦਫ਼ਤਰ ਵਿੱਚ ਇਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੀਆਂ ਝੂਠੀਆਂ ਚਾਲਾਂ ਦੇਖ ਲਈਆਂ ਹਨ ਅਤੇ ਕਾਂਗਰਸ ਅਗਲੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਕਾਇਮ ਕਰੇਗੀ। ਇਸ ਦੌਰਾਨ ਜਿਥੇ ਵਰਕਰਾਂ ਨਾਲ ਹੋਈਆਂ ਵਧੀਕੀਆਂ ਦਾ ਜਵਾਬ ਲਿਆ ਜਾਵੇਗਾ ਉਥੇ ਲੋਕਾਂ ਦੇ ਜਾਇਜ਼ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਵਰਕਰਾਂ ਨੂੰ ਹੁਣ ਤੋਂ ਹੀ ਇਸ ਦੀਆਂ ਤਿਆਰੀਆਂ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਪਿਛਲੇ ਦਿਨੀ ਕਾਂਗਰਸ ਦੀ ਇਥੇ ‘ਸੰਵਿਧਾਨ ਬਚਾਓ’ ਰੈਲੀ ਦੌਰਾਨ ਵੱਡੀ ਗਿਣਤੀ ’ਚ ਵਰਕਰਾਂ ਦੀ ਹੋਈ ਸ਼ਮੂਲੀਅਤ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਕੋਆਰਡੀਨੇਟਰ ਸਿਤਾਰ ਮੁਹੰਮਦ ਲਿਬੜਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤ, ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਬਰੀ, ਸਾਬਕਾ ਕੌਂਸਲ ਪ੍ਰਧਾਨ ਜਗਮੀਤ ਸਿੰਘ ਸਹੋਤਾ, ਸਾਬਕਾ ਡਿਪਟੀ ਐਡਵੋਕੇਟ ਜਨਰਲ ਤਜਿੰਦਰ ਸਿੰਘ ਸਲਾਣਾ, ਡਾ. ਜੋਗਿੰਦਰ ਸਿੰਘ ਮੈਣੀ, ਕੌਂਸਲਰ ਅਰਵਿੰਦ ਸਿੰਗਲਾ ਬੌਬੀ, ਰਾਜਿੰਦਰ ਸਿੰਘ ਬਿੱਟੂ, ਕਾਂਗਰਸ ਆਗੂ ਜਸਵੰਤ ਸਿੰਘ ਗੋਲਡ, ਅਜੀਬ ਲੋਚਨ ਸ਼ਰਮਾ, ਸਾਬਕਾ ਸੰਮਤੀ ਮੈਬਰ ਬਲਬੀਰ ਸਿੰਘ ਮਿੰਟੂ, ਮਹਿਲਾ ਕਾਂਗਰਸ ਦੀ ਸੂਬਾਈ ਆਗੂ ਨੀਲਮ ਰਾਣੀ, ਹਰਮਿੰਦਰ ਪਾਲ ਕੌਰ, ਐਡਵੋਕੇਟ ਹਰਜਿੰਦਰ ਸਿੰਘ ਟਿੰਕਾ, ਜਗਵਿੰਦਰ ਸਿੰਘ ਰਹਿਲ, ਯੂਥ ਕਾਂਗਰਸ ਦੇ ਪ੍ਰਧਾਨ ਲੱਕੀ ਸ਼ਰਮਾ, ਗੁਰਬਚਨ ਕਾਹਨਪੁਰਾ, ਗੁਰਪ੍ਰੀਤ ਸਿੰਘ ਗਰੇਵਾਲ, ਜਗਵੀਰ ਸਿੰਘ ਬਡਾਲੀ ਆਦਿ ਹਾਜ਼ਰ ਸਨ।

Advertisement

Advertisement