ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦਾ ਐਲਾਨ
05:19 AM May 11, 2025 IST
ਪੱਤਰ ਪ੍ਰੇਰਕ
ਚੰਡੀਗੜ੍ਹ, 10 ਮਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰੀਖਿਆਵਾਂ 13 ਮਈ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਟਰੋਲਰ (ਪ੍ਰੀਖਿਆਵਾਂ) ਨੇ ਦੱਸਿਆ ਕਿ ਪ੍ਰੀਖਿਆਵਾਂ ਪਹਿਲਾਂ ਤੋਂ ਜਾਰੀ ਸ਼ਡਿਊਲ ਮੁਤਾਬਕ ਹੀ ਕਰਵਾਈਆਂ ਜਾਣਗੀਆਂ। ਹਾਲਾਂਕਿ 9, 10 ਅਤੇ 12 ਮਈ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਬਾਰੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਇਨ੍ਹਾਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਅਦ ’ਚ ਐਲਾਨੀਆਂ ਜਾਣਗੀਆਂ। ਪੀਯੂ ਸੀਈਟੀ (ਅੰਡਰ ਗ੍ਰੈਜੂਏਟ) ਦੀ ਦਾਖਲਾ ਪ੍ਰੀਖਿਆ-2025 ਹੁਣ 12 ਮਈ ਨੂੰ ਕਰਵਾਈ ਜਾ ਰਹੀ ਹੈ ਜਿਸ ਦੇ ਪ੍ਰੀਖਿਆ ਕੇਂਦਰ ਪਹਿਲਾਂ ਕੀਤੇ ਐਲਾਨ ਮੁਤਾਬਕ ਹੀ ਰਹਿਣਗੇ। ਭਾਰਤ-ਪਾਕਿ ਵਿਚਾਲੇ ਪਿਛਲੇ ਤਣਾਅ ਦੇ ਮੱਦੇਨਜ਼ਰ ਉਕਤ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ ਅਤੇ ਹੁਣ ਹਾਲਾਤ ਠੀਕ ਹੋਣ ਉਪਰੰਤ 13 ਮਈ ਤੋਂ ਪ੍ਰੀਖਿਆਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
Advertisement
Advertisement