ਪੰਜਾਬ ਦੇ ਆਰਥਿਕ ਹਾਲਾਤ ਬਾਰੇ ਸਿੰਪੋਜ਼ੀਅਮ ਅੱਜ
05:52 AM Apr 09, 2025 IST
ਪਟਿਆਲਾ (ਪੱਤਰ ਪ੍ਰੇਰਕ):
Advertisement
ਪੰਜਾਬ ਦੇ ਵੱਖੋ ਵੱਖ ਖੇਤਰਾਂ ਤੇ ਆਰਥਿਕ ਹਾਲਾਤ ਬਾਰੇ ਚਰਚਾ ਕਰਨ ਲਈ ‘ਡਿਵੈਲਪਮੈਂਟ ਡਾਇਨੈਮਿਕ ਆਫ ਪੰਜਾਬ ਇਕੋਨਮੀ’ ਵਿਸ਼ੇ ’ਤੇ 9 ਅਪਰੈਲ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਇੱਥੇ ਥਾਪਰ ਡੀਮਡ ਯੂਨੀਵਰਸਿਟੀ ਦੇ ‘ਟਸਲਾਸ’ ਆਡੀਟੋਰੀਅਮ ਵਿੱਚ ਵਿਸ਼ੇਸ਼ ਸਿੰਪੋਜ਼ੀਅਮ ਕਰਵਾਇਆ ਜਾ ਰਿਹਾ ਹੈ। ਇਸ ਸਿੰਪੋਜ਼ੀਅਮ ਵਿੱਚ ਪੰਜਾਬ ਵਿੱਚ ਸਮਾਜਿਕ ਆਰਥਿਕਤਾ ਨਾਲ ਸਬੰਧਤ ਚੁਣੌਤੀਆਂ, ਖੇਤੀਬਾੜੀ ਨਾਲ ਸਬੰਧਤ ਸੰਕਟ ਤੇ ਉਸ ਦੇ ਹੱਲ, ਪੰਜਾਬ ਵਿੱਚ ਸਨਅਤ ਦਾ ਹਾਲ ਬਾਰੇ ਚਰਚਾ ਕੀਤੀ ਜਾਵੇਗੀ। ਸਮਾਗਮ ਨੂੰ ਕੁਆਰਡੀਨੇਟ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਅਰਥ ਵਿਗਿਆਨ ਦੇ ਪ੍ਰੋ. ਡਾ. ਲਖਵਿੰਦਰ ਸਿੰਘ ਤੇ ਡਾ. ਜਤਿੰਦਰ ਸਿੰਘ ਯੋਗਦਾਨ ਪਾ ਰਹੇ ਹਨ।
Advertisement
Advertisement