ਪੰਜਾਬ ਤੇ ਚੰਡੀਗੜ੍ਹ ਸਣੇ ਛੇ ਸਰਹੱਦੀ ਸੂਬਿਆਂ ’ਚ ਬਲੈਕਆਊਟ ਅੱਜ
04:36 AM May 31, 2025 IST
ਚੰਡੀਗੜ੍ਹ (ਟਨਸ): ‘ਅਪਰੇਸ਼ਨ ਸ਼ੀਲਡ’ ਤਹਿਤ ਸਰਹੱਦੀ ਸੂਬਿਆਂ ’ਚ 31 ਮਈ ਨੂੰ ਦੂਜੀ ਮੌਕ ਡਰਿੱਲ ਤੇ ਬਲੈਕਆਊਟ ਕੀਤਾ ਜਾਵੇਗਾ। ਇਹ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ’ਚ ਸ਼ਾਮ ਛੇ ਵਜੇ ਹੋਵੇਗੀ ਜਦਕਿ ਰਾਤ ਅੱਠ ਤੋਂ ਸਵਾ ਅੱਠ ਵਜੇ ਦਰਮਿਆਨ ਬਲੈਕਆਊਟ ਕੀਤਾ ਜਾਵੇਗਾ। ਇਸਦੌਰਾਨ ਸਰਹੱਦੀ ਸੂਬਿਆਂ ’ਚ ਹਵਾਈ ਹਮਲੇ ਤੋਂ ਬਚਾਅ ਲਈ ਸਿਵਲ ਡਿਫੈਂਸ ਅਭਿਆਸ ਤੋਂ ਇਲਾਵਾ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਣਗੇ ਤੇ ਬਲੈਕਆਊਟ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 7 ਮਈ ਨੂੰ ਮੌਕ ਡਰਿੱਲ ਕੀਤੀ ਗਈ ਸੀ।
Advertisement
Advertisement