ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ
ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮੀਟਿੰਗ ਸਥਾਨਕ ਲੇਬਰ ਚੌਕ ਵਿੱਚ ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੈਨੇਜਰ ਕਰਮਚੰਦ, ਕਾਮਰੇਡ ਭਜਨ ਸਿੰਘ, ਅਵਤਾਰ ਸਿੰਘ ਉਟਾਲਾਂ ਤੇ ਕੇਵਲ ਸਿੰਘ ਮੰਜਾਲੀਆਂ ਨੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰਚਨਾਵਾਂ ਪੜ੍ਹੀਆਂ।
ਇਸ ਮੌਕੇ ਸ੍ਰੀ ਸੱਦੀ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਸਭਾ ਦੇ 70 ਸਾਲਾਂ ਦੇ ਘਟਨਾਕ੍ਰਮ ’ਤੇ ਪੁਸਤਕ ਛਾਪੀ ਜਾ ਰਹੀ ਹੈ। ਉਨ੍ਹਾਂ ਇਲਾਕੇ ਦੇ ਲੇਖਕਾਂ ਨੂੰ ਅਪੀਲ ਕੀਤੀ ਕਿ ਇਸ ਵਿੱਚ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਸੰਪਰਕ ਕਰਨ। ਇਸ ਮੌਕੇ ਸਭਾ ਦਾ ਕਾਰਜ ਚਲਾਉਣ ਲਈ, ਅਵਤਾਰ ਸਿੰਘ ਉਟਾਲਾਂ ਨੂੰ ਸਰਪ੍ਰਸਤ, ਮੈਨੇਜਰ ਕਰਮਚੰਦ ਨੂੰ ਕਾਰਜਕਾਰੀ ਪ੍ਰਧਾਨ, ਕਾਮਰੇਡ ਭਜਨ ਸਿੰਘ ਕਾਰਜਕਾਰੀ ਜਨਰਲ ਸਕੱਤਰ, ਪ੍ਰਵੀਨ ਪਟਵਾਰੀ ਕਾਰਜਕਾਰੀ ਸਹਿ ਸਕੱਤਰ, ਕੇਵਲ ਸਿੰਘ ਮੰਜਾਲੀਆਂ ਨੂੰ ਕਾਰਜਕਾਰੀ ਸੀਨੀ: ਵਾਈਸ ਪ੍ਰਧਾਨ ਅਤੇ ਸੁਸ਼ੀਲ ਕੁਮਾਰ ਸ਼ੁਕਲਾ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ।