ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਬਣੇ ਤੇਜਾ ਸਿੰਘ ਤਿਲਕ
05:01 AM Feb 01, 2025 IST
ਬਰਨਾਲਾ: ਬਰਨਾਲਾ ਦੀ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਚਿੰਟੂ ਪਾਰਕ ਵਿੱਚ ਹੋਈ। ਸਭਾ ਦੇ ਸਾਬਕਾ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਦੱਸਿਆ ਕਿ ਪਿਛਲੀ ਟੀਮ ਦੇ ਦੋ ਸਾਲਾਂ ਦੇ ਕਾਰਜਕਾਲ ਦੀ ਸਮਾਪਤੀ ਉਪਰੰਤ ਹੋਈ ਚੋਣ ਦੌਰਾਨ ਲੇਖਕ ਤੇਜਾ ਸਿੰਘ ਤਿਲਕ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਤੇ ਕਹਾਣੀਕਾਰ ਪਵਨ ਪਰਿੰਦਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਤੋਂ ਅਹੁਦੇਦਾਰਾਂ ਦਾ ਕਾਰਜਕਾਲ ਦੋ ਦੀ ਥਾਂ ਤਿੰਨ ਸਾਲ ਦਾ ਹੋਵੇਗਾ। ਇਸ ਮੌਕੇ ਤੇਜਾ ਸਿੰਘ ਤਿਲਕ ਦੁਆਰਾ ਉਸਤਾਦ ਗ਼ਜ਼ਲਗੋ ਸਾਧੂ ਸਿੰਘ ਬੇਦਿਲ ਬਾਰੇ ਸੰਪਾਦਿਤ ਪੁਸਤਕ 'ਸਾਧੂ ਸਿੰਘ ਬੇਦਿਲ; ਜੀਵਨ ਤੇ ਰਚਨਾ' ਵੀ ਲੋਕ ਅਰਪਣ ਕੀਤੀ ਗਈ। -ਖੇਤਰੀ ਪ੍ਰਤੀਨਿਧ
Advertisement
Advertisement