For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੁਸਤਕ ‘ਨਿਆਜ਼ਬੋ’ ’ਤੇ ਗੋਸ਼ਟੀ

05:00 AM Nov 28, 2024 IST
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੁਸਤਕ ‘ਨਿਆਜ਼ਬੋ’ ’ਤੇ ਗੋਸ਼ਟੀ
ਗੋਸ਼ਟੀ ਮੌਕੇ ਹਾਜ਼ਰ ਅਕਾਦਮੀ ਦੇ ਅਹੁਦੇਦਾਰ ਤੇ ਹੋਰ ਸਾਹਿਤਕਾਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇਕ ਪੁਸਤਕ ਇਕ ਸੰਵਾਦ ਲੜੀ ਤਹਿਤ ਮਨਦੀਪ ਕੌਰ ਭੰਮਰਾ ਦੀ ਕਾਵਿ ਪੁਸਤਕ ‘ਨਿਆਜ਼ਬੋ’ ’ਤੇ ਸੰਵਾਦ ਰਚਾਇਆ ਗਿਆ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਦੱਸਿਆ ਕਿ ਇਸ ਲੜੀ ਤਹਿਤ ਅੱਜ ਨੌਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ। ਡਾ. ਜੋਤੀ ਸ਼ਰਮਾ ਨੇ ‘ਨਿਆਜ਼ਬੋ ਦਾ ਥੀਮਕ ਤੇ ਵਿਧਾਗਤ ਅਧਿਐਨ’ ’ਤੇ ਪੇਪਰ ਪੜ੍ਹਿਆ। ਉਨ੍ਹਾਂ ਕਿਹਾ ਲੇਖਿਕਾ ਨੇ ਸ਼ੁਰੂਆਤ ਵਾਰਤਕ ਨਾਲ ਕੀਤੀ। ਉਨ੍ਹਾਂ ਦਾ ਕਾਵਿ ਸੰਗ੍ਰਹਿ ਸਾਂਝ ਦਾ ਪ੍ਰਤੀਕ ਹੈ। ਡਾ. ਹਰਜੀਤ ਸਿੰਘ ਧਾਲੀਵਾਲ ਨੇ ਆਪਣੇ ਪੇਪਰ ਵਿਚ ਕਿਹਾ ਪੁਸਤਕ ਮਾਨਵੀ ਪਹੁੰਚ ਨੂੰ ਸਮਰਪਿਤ, ਨਿੱਜ ਤੋਂ ਪਾਰ ਦੀ ਯਾਤਰਾ ਹੈ, ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਸ਼ਾਇਰੀ ਹੈ। ਮੁੱਖ ਮਹਿਮਾਨ ਵਜੋਂ ਪਹੁੰਚੇ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਅਕਾਡਮੀ ਗੰਭੀਰ ਸਮਾਗਮ ਰਚਾ ਰਹੀ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਲੇਖਿਕਾ ਆਪਣੇ ਪਿਤਾ ਡਾ. ਆਤਮ ਹਮਰਾਹੀ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ। ਸੋਮਾ ਸਬਲੋਕ ਨੇ ਕਿਹਾ ਨਿਵੇਕਲੀ ਖ਼ੁਸ਼ਬੂ ਵਾਲੀ ‘ਨਿਆਜ਼ਬੋ’ ਮਾਨਵੀ ਸਰੋਕਾਰਾਂ ਦੀ ਸ਼ਾਇਰੀ ਦਾ ਭੰਡਾਰ ਹੈ। ਇਸ ਮੌਕੇ ਡਾ. ਹਰਜੀਤ ਸਿੰਘ ਉੱਪਲ ਜੰਮੂ, ਸੁਰਿੰਦਰ ਦੀਪ, ਮੋੋਹੀ ਅਮਰਜੀਤ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਲੇਖਿਕਾ ਦੀ ਸੰਕੇਤ ਭਾਸ਼ਾ ਵਿਚ ਲਿਖੀ ਗਈ ਕਵਿਤਾ ਦੇ ਵੱਡੇ ਅਰਥ ਹਨ। ਅੱਜ ਦੀ ਟੈਕਨਾਲੋਜੀ ਤੇ ਮੋਬਾਈਲ ਨੇ ਮਨੁੱਖ ਨੂੰ ਇਕੱਲਾ ਕਰ ਦਿੱਤਾ ਹੈ ਸੋ ਅੱਜ ਮਨੁੱਖ ਲਈ ਕਲਾਵਾਂ ਦੀ ਸਖ਼ਤ ਲੋੜ ਹੈ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਧੰਨਵਾਦ ਕਰਦਿਆਂ ਕਿਹਾ ਸਿਰਫ਼ ਮਾਨਵਵਾਦੀ ਹੋਣ ਦੀ ਥਾਂ ਲੋਕ ਪੱਖੀ ਹੋਣਾ ਚਾਹੀਦਾ ਹੈ। ਅਕਾਡਮੀ ਦੇ ਸਕੱਤਰ ਜਸਵੀਰ ਝੱਜ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਜੋਗਿੰਦਰ ਸਿੰਘ ਨਿਰਾਲਾ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਜਨਮੇਜਾ ਸਿੰਘ ਜੌਹਲ, ਡਾ. ਫ਼ਕੀਰ ਚੰਦ ਸ਼ੁਕਲਾ, ਡਾ. ਸੰਦੀਪ ਸ਼ਰਮਾ, ਡਾ. ਜਸਵਿੰਦਰ ਜੋਧਾ, ਰਾਮ ਸਿੰਘ, ਕੇ. ਸਾਧੂ ਸਿੰਘ, ਡਾ. ਬਲਵਿੰਦਰਪਾਲ ਸਿੰਘ, ਸੋਮਾ ਸਬਲੋਕ, ਸੁਰਿੰਦਰ ਦੀਪ, ਜਸਵਿੰਦਰ ਕੌਰ ਜੱਸੀ, ਡਾ. ਸੁਖਦੇਵ ਸਿੰਘ ਪੀ.ਏ.ਯੂ., ਡਾ. ਬਲਵਿੰਦਰ ਸਿੰਘ ਔਲਖ, ਭੁਪਿੰਦਰ ਸਿੰਘ ਚੌਂਕੀਮਾਨ, ਜਗਪ੍ਰੀਤ ਕੌਰ, ਤਰਲੋਚਨ ਝਾਂਡੇ, ਮੀਤ ਅਨਮੋਲ, ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੋਹੀ ਅਮਰਜੀਤ, ਉਜਾਗਰ ਸਿੰਘ ਲਲਤੋਂ, ਰਣਜੀਤ ਸਿੰਘ, ਜੈਪਾਲ, ਕੰਵਲ ਵਾਲੀਆ, ਅਮਰ ਘੋਲੀਆ, ਚਰਨਜੀਤ ਸਿੰਘ ਸਮਾਲਸਰ ਅਤੇ ਸਰੋਤੇ ਹਾਜ਼ਰ ਸਨ।

Advertisement

Advertisement
Advertisement
Author Image

Inderjit Kaur

View all posts

Advertisement